ਲਹਿਰਾਗਾਗਾ: ਨੇੜਲੇ ਪਿੰਡ ਛਾਜਲਾ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ’ਚ ਹੋਈ। ਇਸ ਮੌਕੇ ਜਥੇਬੰਦੀ ਦੀਆਂ ਯੋਜਨਾਵਾਂ ਅਤੇ ਸੰਘਰਸ਼ ਦੀ ਵਿਚਾਰ ਚਰਚਾ ਮਗਰੋਂ ਪਿੰਡ ਛਾਜਲਾ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਪਾਲਾ ਸਿੰਘ ਛਾਜਲਾ ਨੂੰ ਪ੍ਰਧਾਨ, ਗੁਰਦੀਪ ਸਿੰਘ ਕਾਲਾ ਮੀਤ ਪ੍ਰਧਾਨ, ਜਗਤਾਰ ਸਿੰਘ ਨੰਬਰਦਾਰ ਖਜ਼ਾਨਚੀ, ਗੁਰਲਾਲ ਸਿੰਘ ਲਾਲੀ ਨੂੰ ਪ੍ਰੈੱਸ ਸਕੱਤਰ, ਕਰਮਜੀਤ ਸਿੰਘ ਗਿੱਲ ਨੂੰ ਇਕਾਈ ਜਰਨਲ ਸਕੱਤਰ, ਅਮਰੀਕ ਸਿੰਘ ਘੂਮਾਣ ਨੂੰ ਸਟੋਰ ਕੀਪਰ, ਗੁਰਦੀਪ ਸਿੰਘ ਫੌਜੀ ਨੂੰ ਸਕੱਤਰ, ਕ੍ਰਿਸ਼ਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ , ਗੁਰਮੀਤ ਸਿੰਘ ਨੂੰ ਉਪ ਖਜ਼ਾਨਚੀ, ਮੈਂਬਰ ਮਹਿੰਦਰ ਸਿੰਘ, ਨੱਥਾ ਸਿੰਘ, ਬਲਦੇਵ ਸਿੰਘ, ਤਾਰਾ ਸਿੰਘ, ਜੱਗੀ ਸਿੰਘ, ਦਲਬਾਰਾ ਸਿੰਘ , ਭਜਨਾ ਸਿੰਘ, ਜਵਾਲਾ ਸਿੰਘ, ਤੇਜਾ ਸਿੰਘ ਸਾਬਕਾ ਸਰਪੰਚ ਨੇ ਚੋਣ ਸਮੇਂ ਸ਼ਿਰਕਤ ਕੀਤੀ। -ਪੱਤਰ ਪ੍ਰੇਰਕ