ਮਾਲੇਰਕੋਟਲਾ: ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਬਲਾਕ ਮਾਲੇਰਕੋਟਲਾ ਅਤੇ ਬਲਾਕ ਅਹਿਮਦਗੜ੍ਹ ਇਕਾਈ ਦੀ ਚੋਣ ਹੋਈ ,ਜਿਸ ਵਿੱਚ ਰੁਪਿੰਦਰ ਜੀਤ ਕੌਰ ਹਥੋਆ ਮਾਲੇਰਕੋਟਲਾ ਬਲਾਕ ਦੀ ਪ੍ਰਧਾਨ, ਰਣਜੀਤ ਕੌਰ ਚੌਂਦਾ ਨੂੰ ਜਨਰਲ ਸਕੱਤਰ, ਗੁਰਮੇਲ ਕੌਰ ਬਿੰਜੋਕੀ ਨੂੰ ਖ਼ਜ਼ਾਨਚੀ, ਜਸਵੀਰ ਕੌਰ ਮਾਲੇਰਕੋਟਲਾ ਨੂੰ ਪ੍ਰੈਸ ਸਕੱਤਰ, ਮੁਮਤਾਜ਼ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਲੱਛਮੀ, ਹਰਮਿੰਦਰ ਕੌਰ ਨਾਰੀਕੇ ਅਤੇ ਪੂਜਾ ਰਾਣੀ ਨੂੰ ਸਹਾਇਕ ਮੀਤ ਪ੍ਰਧਾਨ, ਰਣਜੀਤ ਕੌਰ ਅਤੇ ਨਿਸ਼ਾ ਨੂੰ ਜੁਆਇੰਟ ਸਕੱਤਰ, ਸਿਮਰਨ ਕੌਰ ਭੁਰਥਲਾ, ਗੁਰਦੀਪ ਕੌਰ ਉਪੋਕੀ ਅਤੇ ਪਰਮਜੀਤ ਕੌਰ ਨੂੰ ਸਲਾਹਕਾਰ ਅਤੇ ਸ਼ਬਨਮ ਨੂੰ ਦਫ਼ਤਰ ਸਕੱਤਰ ਚੁਣਿਆ ਗਿਆ। ਬਲਾਕ ਅਹਿਮਦਗੜ੍ਹ ਦੀ ਚੋਣ ਵਿੱਚ ਸ਼ਬੀਨਾ ਖੁਰਦ ਨੂੰ ਪ੍ਰਧਾਨ, ਸੁਖਪਾਲ ਕੌਰ ਕੁੱਪ ਨੂੰ ਜਨਰਲ ਸਕੱਤਰ, ਸੁਖਵੀਰ ਕੌਰ ਅਹਿਮਦਗੜ੍ਹ ਨੂੰ ਖ਼ਜ਼ਾਨਚੀ, ਬਲਜੀਤ ਕੌਰ ਨੂੰ ਪ੍ਰੈਸ ਸਕੱਤਰ, ਪ੍ਰਵੀਨ ਸਿੱਧੂ ਨੂੰ ਸੀਨੀਅਰ ਮੀਤ ਪ੍ਰਧਾਨ, ਅਮਰੀਕ ਕੌਰ ਅਤੇ ਗੰਗਾ ਰਾਣੀ ਨੂੰ ਜੁਆਇੰਟ ਸਕੱਤਰ, ਸਾਬਰੀ ਨੁੰ ਮੀਤ ਪ੍ਰਧਾਨ ,ਊਸ਼ਾ ਰਾਣੀ ਨੂੰ ਦਫ਼ਤਰ ਸਕੱਤਰ, ਜਸਵਿੰਦਰ ਕੌਰ ਨੂੰ ਸਹਾਇਕ ਸਕੱਤਰ ਅਤੇ ਕਿਰਨਜੀਤ ਕੋਰ ਨੂੰ ਸਲਾਹਕਾਰ ਚੁਣਿਆ ਗਿਆ। -ਨਿੱਜੀ ਪੱਤਰ ਪ੍ਰੇਰਕ