ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਮਾਰਚ
ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੀ ਮੀਟਿੰਗ ਦੌਰਾਨ ਪ੍ਰਧਾਨ ਸਤਨਾਮ ਸਿੰਘ ਦਮਦਮੀ ਦੀ ਅਗਵਾਈ ਹੇਠ ਵੱਖ-ਵੱਖ ਇਕਾਈਆਂ ਤੋਂ ਪੁੱਜੇ ਮੈਂਬਰਾਂ ਵਿਚੋਂ ਸਭਾ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਸਭਾ ਦੇ ਕੁੱਲ ਹਿੰਦ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਦੱਸਿਆ ਕਿ ਸਭਾ ਦੀ ਹੋਈ ਚੋਣ ਵਿਚ ਅਮਰੀਕ ਸਿੰਘ ਰਤਨ ਜਲੰਧਰ ਨੂੰ ਮੁੱਖ ਸਰਪ੍ਰਸਤ, ਗੁਰਮੀਤ ਸਿੰਘ ਪਤਿਆਲ ਕਪੂਰਥਲਾ, ਜੋਗਿੰਦਰ ਸਿੰਘ ਕੈਂਥ ਬਰਨਾਲਾ, ਕੇਵਲ ਸਿੰਘ ਵੀਨਸ, ਕੁਲਵੰਤ ਸਿੰਘ ਵਰਨ, ਨਿਰੰਜਨ ਸਿੰਘ ਮੁਕਤਸਰ, ਨਰਿੰਦਰ ਸਿੰਘ ਜੱਸਲ ਲੁਧਿਆਣਾ ਨੂੰ ਸਰਪ੍ਰਸਤ ਬਣਾਇਆ ਗਿਆ। ਇਸੇ ਤਰ੍ਹਾਂ ਬਲਵਿੰਦਰ ਸਿੰਘ ਚੌਹਾਨ ਬਠਿੰਡਾ ਨੂੰ ਚੇਅਰਮੈਨ, ਸੁਖਦੇਵ ਸਿੰਘ ਲੋਹਕਾ ਤਰਨ ਤਾਰਨ ਨੂੰ ਸੀਨੀਅਰ ਮੀਤ ਪ੍ਰਧਾਨ, ਮੇਜਰ ਸਿੰਘ ਬਠਿੰਡਾ ਨੂੰ ਜਨਰਲ ਸਕੱਤਰ, ਮਲਕੀਤ ਸਿੰਘ ਸਾਗੂ ਸੰਗਰੂਰ ਨੂੰ ਖਜ਼ਾਨਚੀ ਅਤੇ ਬਲਵੰਤ ਸਿੰਘ ਜੋਗਾ ਨੂੰ ਮੁੱਖ ਬੁਲਾਰਾ ਬਣਾਇਆ ਗਿਆ। ਕੌਰ ਸਿੰਘ ਸੱਗੂ ਉੱਪਲੀ, ਗੁਰਦੀਪ ਸਿੰਘ ਨਿਹਾਲ ਸਿੰਘ ਵਾਲਾ, ਅਮਰਜੀਤ ਸਿੰਘ ਪੁਰਬਾ ਘੁਮਾਣ, ਬੇਅੰਤ ਸਿੰਘ ਨਕੋਦਰ ਨੂੰ ਮੀਤ ਪ੍ਰਧਾਨ, ਮਾਸਟਰ ਜਗਦੀਪ ਸਿੰਘ ਗੋਗੀ ਤਲਵੰਡੀ ਸਾਬੋ, ਦੀਦਾਰ ਸਿੰਘ ਕੋਟਕਪੂਰਾ ਆਦਿ ਨੂੰ ਸਲਾਹਕਾਰ ਬਣਾਇਆ ਗਿਆ।