ਲਹਿਰਾਗਾਗਾ: ਐਂਪਲਾਈਜ਼ ਫੈਡਰੇਸ਼ਨ ਪੀਐੱਸਪੀਸੀਐੱਲ (ਚਾਹਲ) ਜਥੇਬੰਦੀ ਦੀ ਡਵੀਜ਼ਨ ਕਮੇਟੀ ਦੀ ਚੋਣ ਹਰਵਿੰਦਰ ਸਿੰਘ ਚੱਠਾ ਸੀਨੀਅਰ ਮੀਤ ਪ੍ਰਧਾਨ ਸਰਕਲ ਸੰਗਰੂਰ ਦੀ ਪ੍ਰਧਾਨਗੀ ਵਿੱਚ ਹੋਈ। ਇਸ ਦੌਰਾਨ ਡਿਵੀਜ਼ਨ ਪ੍ਰਧਾਨ ਰਾਮ ਚੰਦਰ ਸਿੰਘ ਖਾਈ, ਸੀਨੀਅਰ ਮੀਤ ਪ੍ਰਧਾਨ ਸੁਖਚੈਨ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਖਾਈ, ਮੀਤ ਪ੍ਰਧਾਨ ਭੁਪਿੰਦਰ ਸਿੰਘ ਕਾਕਾ, ਸਕੱਤਰ ਛਿੰਦਰਪਾਲ ਮਾਣੀ, ਸਹਾਇਕ ਸਕੱਤਰ ਕੁਲਦੀਪ ਸਿੰਘ, ਸਹਾਇਕ ਸਕੱਤਰ ਪਵਨ ਕੁਮਾਰ ਬੱਲਰਾਂ, ਪ੍ਰਚਾਰ ਸਕੱਤਰ ਗੁਰਪ੍ਰੀਤ ਸਿੰਘ, ਸੱਕਤਰ ਹਰਪ੍ਰੀਤ ਸਿੰਘ ਮੂਨਕ, ਪੈ੍ਸ ਸੱਕਤਰ ਬਲਵਿੰਦਰ ਪਾਲ ਕੌਸਿ਼ਕ, ਪ੍ਰੈੱਸ ਸਕੱਤਰ ਮਯੂਰ ਜੈਨ, ਖਜ਼ਾਨਚੀ ਮੰਗਤ ਰਾਮ, ਸਲਾਹਕਾਰ ਰਾਮਫਲ ਸਿੰਘ ਸਲੇਮਗੜ੍ਹ ਦੀ ਚੋਣ ਸਰਬਸੰਮਤੀ ਨਾਲ ਹੋਈ। ਬੁਲਾਰਿਆਂ ਨੇ ਕਿਹਾ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀ ਅਣਦੇਖੀ ਕੀਤੀ ਹੋਈ ਹੈ ਜਿਸ ਕਰਕੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਲੋਂ 18 ਅਕਤੂਬਰ ਨੂੰ ਪੀਐਸਪੀਸੀ ਐਲ ਦੇ ਮੁੱਖ ਦਫ਼ਤਰ ਪਟਿਆਲਾ ਦੇ ਤਿੰਨੇ ਗੇਟਾਂ ਤੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। -ਪੱਤਰ ਪ੍ਰੇਰਕ