ਜੀਪ ਸਵਾਰ ਵੱਲੋਂ ਆਟੋ ਚਾਲਕ ਬਜ਼ੁਰਗ ਦੀ ਕੁੱਟਮਾਰ : The Tribune India

ਜੀਪ ਸਵਾਰ ਵੱਲੋਂ ਆਟੋ ਚਾਲਕ ਬਜ਼ੁਰਗ ਦੀ ਕੁੱਟਮਾਰ

ਜੀਪ ਸਵਾਰ ਵੱਲੋਂ ਆਟੋ ਚਾਲਕ ਬਜ਼ੁਰਗ ਦੀ ਕੁੱਟਮਾਰ

ਸੰਗਰੂਰ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਜ਼ਖ਼ਮੀ ਆਟੋ ਚਾਲਕ।

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 30 ਸਤੰਬਰ

ਇੱਥੇ ਰੇਲਵੇ ਸਟੇਸ਼ਨ ਰੋਡ ’ਤੇ ਜੀਪ ਸਵਾਰ ਨੌਜਵਾਨ ਵੱਲੋਂ ਬਜ਼ੁਰਗ ਆਟੋ ਚਾਲਕ ਦੀ ਕੁੱਟਮਾਰ ਕਰਨ ਮਗਰੋਂ ਤਲਵਾਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਆਟੋ ਚਾਲਕ ਨੂੰ ਸਾਥੀਆਂ ਵੱਲੋਂ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜੀਪ ਨਾਲ ਆਟੋ ਲੱਗਣ ਕਾਰਨ ਜੀਪ ਦੀ ਲਾਈਟ ਦਾ ਥੋੜ੍ਹਾ ਨੁਕਸਾਨ ਹੋਇਆ ਜਿਸ ਤੋਂ ਨੌਜਵਾਨ ਨੇ ਰੋਹ ’ਚ ਆ ਕੇ ਬਜ਼ੁਰਗ ਆਟੋ ਚਾਲਕ ਦੀ ਕੁੱਟਮਾਰ ਕਰ ਦਿੱਤੀ।

ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਬਜ਼ੁਰਗ ਗੁਰਸਿੱਖ ਆਟੋ ਚਾਲਕ ਮਨੋਹਰ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ’ਤੇ ਸਵਾਰੀ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਰੇਲਵੇ ਰੋਡ ’ਤੇ ਐਲਆਈਸੀ ਦਫ਼ਤਰ ਸਾਹਮਣੇ ਟਰੈਫ਼ਿਕ ਜ਼ਿਆਦਾ ਹੋਣ ਕਾਰਨ ਆਟੋ ਥੋੜ੍ਹਾ ਜਿਹਾ ਜੀਪ ਨਾਲ ਟਕਰਾ ਗਿਆ ਜਿਸ ਨਾਲ ਜੀਪ ਦਾ ਬੱਲਵ ਟੁੱਟ ਗਿਆ। ਉਸ ਨੇ ਆਪਣਾ ਆਟੋ ਖੜ੍ਹਾ ਕੇ ਜੀਪ ਵਾਲੇ ਤੋਂ ਜਿਥੇ ਗਲਤੀ ਮੰਨੀ ਉਥੇ ਇਹ ਵੀ ਕਿਹਾ ਕਿ ਜੋ ਨੁਕਸਾਨ ਹੋਇਆ, ਉਹ ਠੀਕ ਕਰਵਾ ਦਿੰਦਾ ਹੈ ਪਰ ਜੀਪ ਸਵਾਰ ਨੌਜਵਾਨ ਨੇ ਉਸ ਦੇ ਥੱਪੜ ਮਾਰਿਆ ਅਤੇ ਕੁੱਟਮਾਰ ਕੀਤੀ ਗਈ। ਫ਼ਿਰ ਜੀਪ ’ਚੋਂ ਤਲਵਾਰ ਕੱਢ ਕੇ ਉਸ ਦੇ ਸਿਰ ਉਪਰ ਹਮਲਾ ਕਰ ਦਿੱਤਾ। ਮੌਕੇ ’ਤੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਆਟੋ ਚਾਲਕ ਯੂਨੀਅਨ ਵਾਲੇ ਸਾਥੀਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ।

ਥਾਣਾ ਸਿਟੀ-1 ਪੁਲੀਸ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਕੋਲ ਅਜੇ ਸਿਵਲ ਹਸਪਤਾਲ ਤੋਂ ਰੁੱਕਾ ਨਹੀਂ ਪੁੱਜਿਆ। ਜਖ਼ਮੀ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All