ਪੱਤਰ ਪ੍ਰੇਰਕ
ਲਹਿਰਾਗਾਗਾ, 8 ਜੁਲਾਈ
ਇੱਥੇ ਮੰਡੀ ’ਚ ਵਪਾਰੀ ਦੇ ਘਰੋਂ 8 ਤੋਲੇ ਸੋਨਾ, 2 ਕਿਲੋ ਚਾਂਦੀ, ਇੱਕ ਐਪਲ ਆਈ ਫੋਨ ਮੋਬਾਈਲ ਤੇ ਨਕਦੀ ਚੋਰੀ ਹੋ ਗਈ। ਜਸਵਿੰਦਰ ਕੁਮਾਰ ਵਿੰਦਰ ਵਾਸੀ ਵਾਰਡ ਇੱਕ ਨੇ ਸਿਟੀ ਪੁਲੀਸ ਕੋਲ ਸ਼ਿਕਾਇਤ ਕੀਤੀ ਕਿ ਉਸ ਦੀ ਸ਼ਿਵਮ ਹੈਂਡਲੂਮ ਨਾਮ ਦੀ ਦੁਕਾਨ ਹੈ ਅਤੇ ਦੁਕਾਨ ਦੇ ਉਪਰ ਹੀ ਉਸ ਦਾ ਘਰ ਹੈ। ਉਹ ਰਾਤ ਨੂੰ ਆਪਣੇ ਪਰਿਵਾਰ ਸਣੇ ਰਿਹਾਇਸ਼ ’ਤੇ ਸੁੱਤਾ ਸੀ ਅਤੇ ਸਵੇਰੇ ਪੰਜ ਵਜੋਂ ਉੱਠਿਆ ਤਾਂ ਦੇਖਿਆ ਕਿ ਸਟੀਲ ਦੀ ਅਲਮਾਰੀ ਦਾ ਜਿੰਦਾ ਟੁੱਟਾ ਮਿਲਿਆ ਅਤੇ ਸਾਮਾਨ ਚੈਕ ਕਰਨ ’ਤੇ 8 ਤੋਲੇ ਸੋਨਾ, 2 ਕਿਲੋ ਚਾਂਦੀ, ਇੱਕ ਐਪਲ ਆਈ ਫੋਨ ਮੋਬਾਈਲ ਤੇ ਨਕਦੀ ਗਾਇਬ ਸੀ।
ਪੁਲੀਸ ਨੇ ਰਿਪੋਰਟ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।