ਸੰਦੌੜ: ਗੁਰੂ ਹਰਿ ਰਾਏ ਮਾਡਲ ਹਾਈ ਸਕੂਲ ਝੁਨੇਰ ਦੇ ਵਿਦਿਆਰਥੀਆਂ ਨੇ ਪਟਿਆਲਾ ਦਾ ਵਿਦਿਅਕ ਟੂਰ ਲਗਾਇਆ। ਪ੍ਰਾਇਮਰੀ ਵਿੰਗ ਦੇ 41 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ। ਅਖੀਰ ਵਿੱਚ ਵਿਦਿਆਰਥੀਆਂ ਨੇ ਫ਼ਨ ਵਰਲਡ ਵਿੱਚ ਆਨੰਦ ਮਾਣਿਆ। ਇਥੇ ਵੱਖ ਵੱਖ ਕਿਸਮਾਂ ਦੇ ਝੂਲੇ, ਟੁਆਏ ਰੇਲ, ਕਾਰਾਂ ਅਤੇ ਵਾਟਰ ਪਾਰਕ ਵਿੱਚ ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ। ਇਸ ਮੌਕੇ ਪ੍ਰਿੰਸੀਪਲ ਊਸ਼ਾ ਰਾਣੀ, ਮਨਜੀਤ ਕੌਰ, ਮਨਿੰਦਰ ਕੌਰ, ਮੁਮਤਾਜ ਅਤੇ ਰਣਜੀਤ ਸਿੰਘ ਵੀ ਹਾਜ਼ਰ ਸਨ। –ਪੱਤਰ ਪ੍ਰੇਰਕ