ਲਹਿਰਾਗਾਗਾ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੰਗਤਪੁਰਾ, ਅਲੀਸ਼ੇਰ, ਭੁਟਾਲ, ਖੰਡੇਬਾਦ ਵਿੱਚ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੀਆਂ ਕਿਰਿਆਵਾਂ ਦਾ ਮੇਲਾ ਕਰਵਾਇਆ ਗਿਆ। ਪ੍ਰਿੰਸੀਪਲ ਜਗਦੀਸ਼ ਸਿੰਘ ਖੋਖਰ ਦੀ ਅਗਵਾਈ ਹੇਠ ਇਹ ਮੇਲਾ ਵਿਸ਼ਾ ਅਧਿਆਪਕ ਅਸ਼ੋਕ ਕੁਮਾਰ, ਨਵਦੀਪ ਕੌਰ ਅਤੇ ਰਿੰਕੂ ਸ਼ਰਮਾ ਵੱਲੋਂ ਸਕੂਲ ਦੇ ਸਾਰੇ ਅਧਿਆਪਕਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੇਲੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਤਿਆਰ ਕੀਤੇ ਮਾਡਲਾਂ ਤੇ ਚਾਰਟਾਂ ਦੀ ਪ੍ਰਦਰਸ਼ਨੀ ਲਗਾਈ। ਇਸ ਦੇ ਨਾਲ ਹੀ ਇਤਿਹਾਸ ਨੂੰ ਦਰਸਾਉੰਦੇ ਕੁਝ ਪਾਤਰਾਂ ਜਿਵੇਂ ਕਿ ਚਾਣਕਿਆ, ਰਜ਼ੀਆ ਸੁਲਤਾਨਾ, ਰਾਣੀ ਐਲਿਜ਼ਾਬੈੱਥ ਅਤੇ ਮਲਾਲਾ ਯੂਸਫਜ਼ਈ ਦੇ ਰੋਲ ਵੀ ਪੇਸ਼ ਕੀਤੇ। ਇਸ ਮੇਲੇ ਵਿੱਚ ਬੀਐੱਨਓ ਲਹਿਰਾ ਬਲਾਕ ਦੇ ਦਿਲਦੀਪ ਕੌਰ, ਬਲਾਕ ਮੈਂਟਰ ਪੁਨੀਸ਼ ਸ਼ਰਮਾ ਤੇ ਸੰਦੀਪ ਕੁਮਾਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। -ਪੱਤਰ ਪ੍ਰੇਰਕ