ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 21 ਜੂਨ
ਪੈਨਸ਼ਨਰਜ਼ ਐਸੋਸੀਏਸ਼ਨ ਮਾਲੇਰਕੋਟਲਾ ਦੀ ਬੈਠਕ ਜਸਵੰਤ ਸਿੰਘ ਬਨਭੌਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪੈਨਸ਼ਨਰਜ਼ ਦੀਆਂ ਮੰਗਾਂ ‘ਤੇ ਵਿਚਾਰ ਕਰਦਿਆਂ ਪੈਨਸ਼ਨਰਜ਼ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯੋਗ ਸੁਝਾਅ ਦਿੱਤੇ ਗਏ। ਇਸ ਮੌਕੇ ਰਹਿੰਦੀਆਂ ਮੰਗਾਂ ਪੂਰੀਆਂ ਨਾ ਕਰਨ ’ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ। ਆਗੂਆਂ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਪਹਿਲਾਂ ਨੋਟਬੰਦੀ ਤੇ ਕਰੋਨਾ ਕਾਲ ਨੇ ਕਰੋੜਾਂ ਲੋਕ ਬੇਰੁਜ਼ਗਾਰ ਕਰ ਦਿੱਤੇ ਹਨ ਤੇ ਅਗਨੀਪਥ ਯੋਜਨਾ ਨਾਲ ਵੀ ਅਗਨੀਵੀਰ ਕਾਰਪੋਰੇਟ ਜਾਂ ਉਨ੍ਹਾਂ ਦੇ ਦਲਾਲ ਘਰਾਣਿਆਂ ਦੇ ਚੌਕੀਦਾਰ ਬਣ ਕੇ ਰਹਿ ਜਾਣਗੇ। ਬੈਠਕ ਨੂੰ ਜਸਵੰਤ ਸਿੰਘ ਬਨਭੌਰੀ,ਪ੍ਰੀਤਮ ਸਿੰਘ ਸਰਵਰਪੁਰ, ਨਿਰਮਲ ਸਿੰਘ ਫਲੌਂਡ, ਹਰਬੰਸ ਸਿੰਘ ਦੌਦ, ਲਖਵੀਰ ਸਿੰਘ , ਗੁਰਦੇਵ ਸਿੰਘ ਸਾਬਕਾ ਡੀ.ਈ.ਓ., ਕਮਲੇਸ਼ ਕੁਮਾਰ, ਨਾਹਰ ਸਿੰਘ ਮੁਬਾਰਕਪੁਰੀ, ਕੁਲਵੰਤ ਸਿੰਘ ਸਰਵਰਪੁਰ, ਅਨਵਾਰ ਅੰਜ਼ੁਮ , ਮੁਹੰਮਦ ਅਸ਼ਰਫ਼ ਨੇ ਸੰਬੋਧਨ ਕੀਤਾ। ਇਸ ਮੌਕੇ ਗੁਰਮੇਲ ਸਿੰਘ ਗੁਆਰਾ, ਗੁਲਜ਼ਾਰ ਖਾਂ ਨਾਰੋ ਮਾਜਰਾ, ਗੁਲਜ਼ਾਰ ਸਿੰਘ ਕੇਲੋਂ, ਨਿਰਭੈ ਸਿੰਘ, ਸੰਤੋਖ ਸਿੰਘ ਫ਼ੈਜਗੜ੍ਹ, ਗੁਲਾਮ ਰਸੂਲ, ਅਮਰਜੀਤ ਸਿੰਘ, ਬੰਤ ਰਾਮ , ਕੇਹਰ ਸਿੰਘ, ਲਾਲ ਸਿੰਘ ਫਲੌਂਡ, ਗੁਰਦੇਵ ਸਿੰਘ ਇਮਾਮਗੜ੍ਹ ਹਾਜ਼ਰ ਸਨ।