ਸੜਕ ਦੀ ਮੁਰੰਮਤ ਨਾ ਹੋਣ ’ਤੇ ਸਰੌਦ ਰੋਡ ਵਾਸੀਆਂ ਵੱਲੋਂ ਆਵਾਜਾਈ ਠੱਪ : The Tribune India

ਸੜਕ ਦੀ ਮੁਰੰਮਤ ਨਾ ਹੋਣ ’ਤੇ ਸਰੌਦ ਰੋਡ ਵਾਸੀਆਂ ਵੱਲੋਂ ਆਵਾਜਾਈ ਠੱਪ

ਸੜਕ ਦੀ ਮੁਰੰਮਤ ਨਾ ਹੋਣ ’ਤੇ ਸਰੌਦ ਰੋਡ ਵਾਸੀਆਂ ਵੱਲੋਂ ਆਵਾਜਾਈ ਠੱਪ

ਸਰੌਦ ਟੀ-ਪੁਆਇੰਟ ’ਤੇ ਧਰਨਾ ਦਿੰਦੇ ਹੋਏ ਇਲਾਕਾ ਵਾਸੀ।

ਹੁਸ਼ਿਆਰ ਸਿੰਘ ਰਾਣੂ

ਮਾਲੇਰਕੋਟਲਾ, 25 ਨਵੰਬਰ

ਪਿਛਲੇ ਦੋ-ਢਾਈ ਸਾਲਾਂ  ਤੋਂ ਟੁੱਟੀ ਮਾਲੇਰਕੋਟਲਾ ਤੋਂ ਸਰੋਦ-ਦੌਦ-ਮਲੌਦ ਆਦਿ ਪਿੰਡਾਂ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਨੂੰ ਲੈ ਕੇ ਸਥਾਨਕ ਸਰੌਦ ਰੋਡ ਵਾਸੀਆਂ ਨੇ ਬਾਅਦ ਦੁਪਹਿਰ  ਲੁਧਿਆਣਾ-ਸੰਗਰੂਰ ਮੁੱਖ ਮਾਰਗ ਸਥਿਤ ਸਰੌਦ ਟੀ-ਪੁਆਇੰਟ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼  ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੁਹੰਮਦ ਆਸਿਫ਼, ਮੁਹੰਮਦ ਬਿਲਾਲ, ਗਫੂਰ, ਅਤੇ  ਮੁਹੰਮਦ ਦਿਲਸ਼ਾਦ ਨੇ ਕਿਹਾ ਕਿ ਕਰੀਬ  ਢਾਈ ਸਾਲ ਪਹਿਲਾਂ ਜਦ ਸਥਾਨਕ ਜਰਗ ਚੌਕ ਵਿੱਚ ਪੁਲ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਤਾਂ ਲੁਧਿਆਣਾ ਜਾਣ-ਆਉਣ  ਵਾਲੀ ਟਰੈਫਿਕ ਸਥਾਨਕ ਸਰੌਦ ਟੀ-ਪੁਆਇੰਟ ਤੋਂ ਵਾਇਆ ਮੰਡਿਆਲਾ-ਰਾਣਵਾਂ  ਬਦਲਵੇਂ ਰਸਤੇ ਰਾਹੀਂ ਚਾਲੂ ਕੀਤੀ ਗਈ ਸੀ। ਉਸ ਸਮੇਂ ਤੋਂ ਹੀ ਇਹ ਸੜਕ ਟੁੱਟਣੀ ਸ਼ੁਰੂ ਹੋ ਗਈ ਸੀ।  ਜ਼ਿਆਦਾ ਆਵਾਜਾਈ ਹੋਣ  ਕਾਰਨ ਸੜਕ ’ਤੇ ਟੋਏ ਪੈਣੇ ਸ਼ੁਰੂ ਹੋ ਗਏ ਸਨ। ਸਥਾਨਕ ਜਰਗ ਚੌਕ ਵਾਲਾ ਪੁਲ ਬਣਨ ਉਪਰੰਤ ਲੁ‌ਧਿਆਣਾ-ਸੰਗਰੂਰ ਲਈ ਪੁਲ ਉਪਰ ਦੀ ਸਿੱਧੀ  ਆਵਾਜਾਈ ਚਾਲੂ ਕਰ ਦਿੱਤੀ ਗਈ ਪਰ ਟੁੱਟੀ ਸਰੌਦ ਰੋਡ ਦੀ ਕਿਸੇ ਨੇ ਸਾਰ ਨਹੀਂ ਲਈ।  ਸੜਕ ’ਤੇ ਪਏ ਟੋਇਆਂ ਕਾਰਨ ਜਿਥੇ ਹਾਦਸੇ  ਵਾਪਰਦੇ ਰਹੇ ਉਥੇ ਟੋਇਆਂ ਵਿੱਚ  ਆਲੇ -ਦੁਆਲੇ ਦੇ ਘਰਾਂ, ਸੀਵਰੇਜ ਅਤੇ  ਮੀਂਹ ਦਾ ਪਾਣੀ  ਵੀ ਖੜ੍ਹਦਾ ਰਿਹਾ ਹੈ। ਇਸ ਖੇਤਰ ਦੇ ਲੋਕਾਂ ਨੂੰ ਅੱਕ ਕੇ ਅੱਜ ਧਰਨਾ ਲਾਉਣਾ ਪਿਆ। ਲੋਕ‌ ਨਿਰਮਾਣ ਵਿਭਾਗ ਦੇ ਜੇਈ  ਬਲਪ੍ਰੀਤ ਸਿੰਘ ਵੱਲੋਂ ਕੱਲ੍ਹ  ਤੋਂ ਇਸ ਸੜਕ  ਦੀ ਮੁਰੰਮਤ  ਦਾ ਕੰਮ  ਸ਼ੁਰੂ ਕਰਵਾਉਣ ਦੇ ਭਰੋਸਾ ਦੇਣ ਦੇ ਬਾਵਜੂਦ ਖ਼ਬਰ ਲਿਖੇ ਜਾਣ   ਤੱਕ ਧਰਨਾ ਜਾਰੀ ਸੀ। 

ਸੜਕ ਦੀ ਮੁਰੰਮਤ ਦਾ ਕੰਮ ਇੱਕ ਦੋ ਦਿਨਾਂ ਵਿੱਚ ਸ਼ੁਰੂ ਹੋ ਰਿਹੈ : ਚੌਧਰੀ ਸਮਸ਼ੂ ਦੀਨ

ਉਧਰ ,ਆਮ ਆਦਮੀ ਪਾਰਟੀ ਦੇ ਆਗੂ ਚੌਧਰੀ ਸਮਸ਼ੂ ਦੀਨ ਨੇ ਕਿਹਾ ਕਿ ਸੜਕ ਦੀ ਮੁਰੰਮਤ ਲਈ ਵਰਕ ਆਰਡਰ ਜਾਰੀ ਹੋ ਚੁੱਕਿਆ ਹੈ। ਸਰੌਦ ਰੋਡ ਦੇ ਆਲੇ-ਦੁਆਲੇ ਮੁਹੱਲਿਆਂ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਪਾਈਪ  ਜੋੜੇ ਜਾ ਰਹੇ ਹਨ।ਇੱਕ-ਦੋ ਦਿਨਾਂ ਵਿੱਚ ਸੜਕ ਦੀ ਮੁਰੰਮਤ  ਦਾ ਕੰਮ ਸ਼ੁਰੂ ਹੋ ਰਿਹਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਸ਼ਹਿਰ

View All