ਬੀਰਬਲ ਰਿਸ਼ੀ
ਸ਼ੇਰਪੁਰ, 1 ਮਈ
ਮਜ਼ਦੂਰ ਦਿਵਸ ’ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਬਲਾਕ ਸ਼ੇਰਪੁਰ ਦੇ ਚਾਰ ਪਿੰਡਾਂ ਦੀਆਂ ਅਨੂਸੂਚਿਤ ਜਾਤੀ ਲਈ ਰਾਖਵੀਆਂ ਪੰਚਾਇਤੀ ਜ਼ਮੀਨਾਂ ਵਿੱਚ ਝੰਡੇ ਚਾੜ੍ਹ ਕੇ ਪਹਿਲੀ ਮਈ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਨਾਅਰੇ ਲਗਾਏ ਗਏ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਜਸਵੰਤ ਖੇੜੀ, ਸ਼ਿੰਗਾਰਾ ਸਿੰਘ, ਸ਼ਿੰਦਰ ਕੌਰ, ਬਲਵਿੰਦਰ ਸਿੰਘ ਕੁੰਭੜਵਾਲ, ਰਾਮਵੀਰ ਹੇੜੀਕੇ ਅਤੇ ਸਰਬੀ ਸ਼ੇਰਪੁਰ ਨੇ ਦੱਸਿਆ ਕਿ ਮਜ਼ਦੂਰਾਂ ਨੇ ਅੱਜ ਪਿੰਡ ਕੁੰਭੜਵਾਲ, ਮੂਲੋਵਾਲ, ਹੇੜੀਕੇ ਅਤੇ ਸ਼ੇਰਪੁਰ ਵਿਖੇ ਝੰਡੇ ਚਾੜ੍ਹ ਕੇ ਪ੍ਰਣ ਲਿਆ ਕਿ ਖੂਨ ਡੋਲ੍ਹ ਕੇ ਪ੍ਰਾਪਤ ਕੀਤੀਆਂ ਸਹੂਲਤਾਂ ਨੂੰ ਅੱਜ ਨਵੇਂ ਲੇਬਰ ਲਾਅ ਹੇਠ ਲਾਗੂ ਕੀਤੇ ਜਾਣ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਹੱਕਾਂ ਲਈ ਡਟੇ ਰਹਿਣ ਦਾ ਪ੍ਰਣ ਵੀ ਲਿਆ।