ਗਾਂਧੀਨਗਰ ਦੇ ਵਾਰਡ ਨੰਬਰ 10 ਵਿੱਚ ਪਾਣੀ ਦੀ ਨਿਕਾਸੀ ਠੱਪ

ਲੋਕਾਂ ਵੱਲੋਂ ਨਗਰ ਕੌਂਸਲ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਗਾਂਧੀਨਗਰ ਦੇ ਵਾਰਡ ਨੰਬਰ 10 ਵਿੱਚ ਪਾਣੀ ਦੀ ਨਿਕਾਸੀ ਠੱਪ

ਗਾਂਧੀਨਗਰ ਵਿੱਚ ਪਾਣੀ ਦਾ ਨਿਕਾਸ ਠੱਪ ਹੋਣ ਕਾਰਨ ਨਾਅਰੇਬਾਜ਼ੀ ਕਰਦੇ ਹੋਏ ਲੋਕ।

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 27 ਮਈ

ਇੱਥੇ ਗਾਂਧੀਨਗਰ ਵਿੱਚ ਅੱਜ ਵਾਰਡ ਨੰਬਰ 10 ਦੇ ਵਾਸੀਆਂ ਵੱਲੋਂ ਗੰਦੇ ਪਾਣੀ ਦਾ ਨਿਕਾਸ ਠੱਪ ਹੋਣ ਕਾਰਨ ਸਰਕਾਰ ਅਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਮੁਹੱਲਾ ਵਾਸੀ ਸੁਖਦੇਵ ਸਿੰਘ ਜੱਸਲ, ਗਗਨਦੀਪ ਸਿੰਘ, ਪ੍ਰੀਤਮ ਸਿੰਘ ਫੌਜੀ, ਲਾਭ ਸਿੰਘ, ਨੌਰੰਗ ਸਿੰਘ, ਲਾਲੀ ਸਿੰਘ, ਲਖਵਿੰਦਰ ਸਿੰਘ, ਸੰਦੀਪ ਕੌਰ, ਰਾਜ ਕੌਰ, ਚਰਨਜੀਤ ਕੌਰ, ਹਰਦੀਪ ਕੌਰ, ਰਾਜਵਿੰਦਰ ਕੌਰ ਤੇ ਗਗਨਦੀਪ ਕੌਰ ਨੇ ਕਿਹਾ ਕਿ ਵਾਰਡ ਵਿੱਚ ਸੀਵਰੇਜ ਬੰਦ ਹੋ ਜਾਣ ਕਾਰਨ ਗੰਦਾ ਪਾਣੀ ਸੀਵਰੇਜ ਦੇ ਪਾਈਪਾਂ ਵਿੱਚੋਂ ਉਛਲ ਕੇ ਵਾਰਡ ਦੀ ਮੁੱਖ ਸੜਕ ’ਤੇ ਚੱਲ ਰਿਹਾ ਹੈ।

ਉੁਨ੍ਹਾਂ ਦੱਸਿਆ ਕਿ ਇਹ ਗੰਦਾ ਪਾਣੀ ਘਰਾਂ ਅੰਦਰ ਵੀ ਦਾਖਲ ਹੋ ਰਿਹਾ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉੁਨ੍ਹਾਂ ਕਿਹਾ ਕਿ ਮੁਹੱਲਾ ਵਾਸੀਆਂ ਵੱਲੋਂ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਸਬੰਧੀ ਮਿਲਿਆ ਗਿਆ, ਪਰ ਕੋਈ ਸੁਣਵਾਈ ਨਹੀਂ ਹੋਈ। ਇਸੇ ਦੌਰਾਨ ਵਾਰਡ ਦੇ ਕੌਂਸਲਰ ਸੰਜੀਵ ਕੁਮਾਰ ਲਾਲਕਾ ਅਤੇ ਸੈਨਟਰੀ ਇੰਸਪੈਕਟਰ ਨੇ ਦੱਸਿਆ ਕਿ ਸੀਵਰੇਜ ਅੱਗੇ ਤੋਂ ਬੰਦ ਹੋਣ ਕਾਰਨ ਇਹ ਮੁਸ਼ਕਲ ਆਈ ਹੈ ਅਤੇ ਜਲਦੀ ਹੀ ਪਾਣੀ ਦਾ ਨਿਕਾਸ ਸ਼ੁਰੂ ਹੋ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All