ਮਾਲੇਰਕੋਟਲਾ: ਪੰਜਾਬ ਸਰਕਾਰ ਵੱਲੋਂ ਉਰਦੂ ਭਾਸ਼ਾ ਦੇ ਪੱਧਰ ਨੂੰ ਉੱਚਾ ਚੱਕਣ ਦੇ ਲਈ ਮਹੱਤਵਪੂਰਨ ਫ਼ੈਸਲਾ ਕਰਦਿਆਂ ਲਤੀਫ ਅਹਿਮਦ ਦੀ ਥਾਂ ’ਤੇ ਡਾ.ਰਣਜੋਧ ਸਿੰਘ ਨੂੰ ਪੰਜਾਬ ਉਰਦੂ ਅਕੈਡਮੀ ਦਾ ਸਕੱਤਰ ਨਿਯੁਕਤ ਕੀਤਾ ਹੈ। ਡਾ.ਰਣਜੋਧ ਸਿੰਘ ਨੇ ਅੱਜ ਇਥੇ ਪੰਜਾਬ ਉਰਦੂ ਅਕੈਡਮੀ ਦੇ ਦਫ਼ਤਰ ਪੁੱਜ ਕੇ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਰਣਜੋਧ ਸਿੰਘ ਨੇ ਕਿਹਾ ਕਿ ਪੰਜਾਬ ਉਰਦੂ ਅਕੈਡਮੀ ਨੂੰ ਪੇਸ਼ ਆ ਰਹੇ ਵੱਖ-ਵੱਖ ਮਸਲਿਆਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਅਕੈਡਮੀ ਦੇ ਇੰਚਾਰਜ ਮੁਹੰਮਦ ਸਾਦਿਕ, ਖ਼ਜ਼ਾਨਚੀ ਮੁਹੰਮਦ ਆਸਿਫ , ਲੇਖਕ ਪਵਨ ਹਰਚੰਦਪੁਰੀ, ਅਜ਼ਮਲ ਖ਼ਾਨ ਸ਼ੇਰਵਾਨੀ, ਨਾਸਰ ਆਜ਼ਾਦ, ਡਾ.ਸਾਲਿਕ ਜਮੀਲ, ਉਮਰ ਫਾਰੂਕ ਨੇ ਡਾ. ਰਣਯੋਧ ਸਿੰਘ ਨੂੰ ਮੁਬਾਰਕਬਾਦ ਦਿੱਤੀ। -ਨਿੱਜੀ ਪੱਤਰ ਪ੍ਰੇਰਕ