ਦਿੜਬਾ ਮੰਡੀ: ਇਲਾਕੇ ਦੇ ਸਮਾਜ ਸੇਵਕ ਸੇਵਾਮੁਕਤ ਐਸਐਮਓ ਡਾ. ਮੱਘਰ ਸਿੰਘ ਨੇ ਆਪਣੇ ਪਿੰਡ ਧਰਮਗੜ੍ਹ ਛੰਨਾਂ ਵਿੱਚ ਆਪਣੀ ਅੱਧਾ ਏਕੜ ਜ਼ਮੀਨ ਵਿੱਚ ਵੱਖ ਵੱਖ ਤਰ੍ਹਾਂ ਦੇ ਪੌਦੇ ਲਾਏ ਹਨ। ਇਸ ਮੌਕੇ ਉਨ੍ਹਾਂ ਨਾਲ ਅਕਾਲ ਅਕੈਡਮੀ ਧਰਮਗੜ੍ਹ ਛੰਨਾਂ ਦੀ ਪ੍ਰਿੰਸੀਪਲ ਕੁਲਦੀਪ ਕੌਰ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ। ਡਾ. ਮੱਘਰ ਸਿੰਘ ਨੇ ਦੱਸਿਆ ਕਿ ਰੁੱਖ ਮਨੁੱਖੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹਨ। ਪ੍ਰਿੰਸੀਪਲ ਕੁਲਦੀਪ ਕੌਰ ਨੇ ਕਿਹਾ ਕਿ ਰੁੱਖ ਤੇ ਮਨੁੱਖ ਦਾ ਗੂੜਾ ਰਿਸ਼ਤਾ ਹੈ ਕਿਉਂਕਿ ਰੁੱਖ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਦਾ ਸਾਥ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਅਕੈਡਮੀ ਵੱਲੋਂ ਵੀ ਬਹੁਤ ਸਾਰੇ ਰੁੱਖ ਲਗਾਏ ਗਏ ਹਨ। ਇਸ ਮੌਕੇ ਅਕਾਲ ਅਕੈਡਮੀ ਦੀਆਂ ਬੱਚੀਆਂ ਨੇ ਵੀ ਬੂਟੇ ਲਾਏ ਤੇ ਵੱਧ ਤੋਂ ਵੱਧ ਬੂਟੇ ਲਾਉਣ ਦਾ ਪ੍ਰਣ ਲਿਆ। -ਪੱਤਰ ਪ੍ਰੇਰਕ