ਭਵਾਨੀਗੜ੍ਹ: ਨੇੜਲੇ ਪਿੰਡ ਬਾਲਦ ਕਲਾਂ ਦੀ ਜੰਮਪਲ ਡਾ. ਬਲਵਿੰਦਰ ਕੌਰ ਮਾਨ ਸੇਵਾਮੁਕਤ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਪਟਿਆਲਾ ਦੀ ਪੁੱਤਰੀ ਡਾ. ਗੁਰਲੀਨ ਕੌਰ ਨੇ ਪੀਸੀਐੱਸ ਇਮਤਿਹਾਨ ਵਿੱਚ 6ਵਾਂ ਸਥਾਨ ਹਾਸਲ ਕੀਤਾ। ਡਾ. ਗੁਰਲੀਨ ਕੌਰ ਹੁਣ ਤੱਕ ਬਤੌਰ ਐੱਮਬੀਬੀਐੱਸ ਡਾਕਟਰ ਲੋਕਾਂ ਦੀ ਸੇਵਾ ਕਰ ਰਹੀ ਸੀ। ਲੋਕਾਂ ਵਿੱਚ ਪਿੰਡ ਦੀ ਦੋਹਤੀ ਦੇ ਪੀਸੀਐੱਸ ਅਫ਼ਸਰ ਬਣਨ ’ਤੇ ਖੁਸ਼ੀ ਦਾ ਮਾਹੌਲ ਹੈ। -ਪੱਤਰ ਪ੍ਰੇਰਕ