ਮਹਿੰਦਰ ਕੌਰ ਮੰਨੂ
ਸੰਗਰੂਰ, 30 ਅਪਰੈਲ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਦੇ ਆਡੀਟੋਰੀਅਮ ਹਾਲ ਵਿਖੇ ਵੱਖ ਵੱਖ ਵਿਭਾਗਾਂ ਵਿਚੋਂ ਸੇਵਾਮੁਕਤ ਹੋਏ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸਟੇਟ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਵਿਸ਼ਾਲ ਸੱਭਿਆਚਾਰ ਅਤੇ ਸਨਮਾਨ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਗਿਆ| ਸਮਾਗਮ ਦੌਰਾਨ ਡਾ. ਚਰਨਜੀਤ ਸਿੰਘ ਉਡਾਰੀ ਦੀ ਪੁਸਤਕ ‘ਸਾਡੀ ਚਾਨਣੀ ਗੁਆਚੀ’ ਲੋਕ ਅਰਪਣ ਕੀਤੀ ਗਈ| ਇਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਏਡੀਸੀ ਅਨਮੋਲ ਸਿੰਘ ਧਾਲੀਵਾਲ ਨੇ ਪ੍ਰਧਾਨਗੀ ਕੀਤੀ| ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਸੁਰੇਸ਼ ਗੁਪਤਾ, ਰਵਿੰਦਰ ਗੁੱਡੂ, ਗੁਰਪਾਲ ਸਿੰਘ, ਸਾਬਕਾ ਡਾਇਰੈਕਟਰ ਹੈਲਥ ਵਿਭਾਗ ਪੰਜਾਬ ਡਾ. ਐੱਚਐੱਸ ਬਾਲੀ ਅਤੇ ਸਾਬਕਾ ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ ਮੌਜੂਦ ਸਨ| ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਸਾਂਝੇ ਤੌਰ ਤੇ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ ਅਤੇ ਡਾ. ਚਰਨਜੀਤ ਉਡਾਰੀ ਦੀ ਪੁਸਤਕ ‘ਸਾਡੀ ਚਾਨਣੀ ਗੁਆਚੀ’ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਹੋਏ ਸੱਭਿਆਚਾਰਕ ਸਮਾਗਮ ਦੌਰਾਨ ਉਘੇ ਪੰਜਾਬੀ ਗਾਇਕ ਸੰਜੀਵ ਸੁਲਤਾਨ ਅਤੇ ਕੁਲਵੰਤ ਉਪਲੀ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਦੇ ਗੀਤ ਪੇਸ਼ ਕਰਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ| ਸਮਾਗਮ ਦੌਰਾਨ ਵੱਖ- ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਹਰੀ ਚੰਦ, ਸੁਰਿੰਦਰਪਾਲ ਸਿੰਘ, ਗੁਰਜੰਟ ਸਿੰਘ, ਮਨੀਸ਼ ਭੱਲਾ, ਕਮਲੇਸ਼ ਭੱਲਾ, ਇੰਦਰਪਾਲ ਕੌਰ, ਪਵਨ ਕੁਮਾਰ ਗਰਗ, ਸੁਰਜੀਤ ਸਿੰਘ, ਰਾਕੇਸ਼ ਕੁਮਾਰ, ਕਰਮਜੀਤ ਸਿੰਘ, ਪਿਆਰਾ ਸਿੰਘ, ਜਸਵੰਤ ਸਿੰਘ, ਬਲਦੇਵ ਸਿੰਘ, ਊਸ਼ਾ ਸਚਦੇਵਾ, ਮੰਜੁਲਾ ਵਰਮਾ, ਸੀਤਾ ਦੇਵੀ, ਅੰਜਨਾ ਕੁਮਾਰੀ, ਅਮਰਜੀਤ ਕੌਰ, ਉਮਾ ਸ਼ਰਮਾ, ਗੁਰਪ੍ਰੀਤ ਕੌਰ, ਮਨਦੀਪ ਕੌਰ, ਮਨਜੀਤ ਕੌਰ, ਸਵਰਨ ਕੌਰ, ਬਲਵੰਤ ਸਿੰਘ ਅਤੇ ਨਰੇਸ਼ ਭੱਲਾ ਆਦਿ ਮੌਜੂਦ ਸਨ |