ਮਾਲੇਰਕੋਟਲਾ: ਸਥਾਨਕ ਅਰਿਹੰਤ ਕਤਾਈ ਮਿੱਲ ਵੱਲੋਂ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿੱਚ ਅਪਰੇਸ਼ਨ ਥੀਏਟਰ ਲਈ ਐਸਵੀ ਮਸ਼ੀਨ, ਸਟਰੇਚਰ ਟਰਾਲੀ, ਕਟਰੀ ਮਸ਼ੀਨ, ਓਟੀਐਲਈਡੀ ਲਾਈਟ ਛੇ ਰਿਫਲੈਕਟਰ, ਆਟੋਕਲੇਵ ਮਸ਼ੀਨ ਅਤੇ ਵ੍ਹੀਲ ਚੇਅਰ ਆਦਿ ਸੀਐਸਆਰ ਫੰਡਜ਼ ਅਧੀਨ ਭੇਟ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ, ਸਿਵਲ ਸਰਜਨ ਡਾ. ਮੁਕੇਸ਼ ਚੰਦਰ, ਐਸਐਮਓ ਡਾ. ਮੁਹੰਮਦ ਅਖ਼ਤਰ, ਅਰਿਹੰਤ ਕਤਾਈ ਮਿੱਲ ਤੋਂ ਬਿਜ਼ਨਸ ਹੈੱਡ ਸੁਮਿਤ ਅਗਰਵਾਲ ਅਤੇ ਸੀਐਸਆਰ ਹੈੱਡ ਅਮਿਤ ਜੈਨ ਵੀ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਵੀ ਹਰ ਸਮੇਂ ਲੋੜਵੰਦਾਂ ਦੀ ਮਦਦ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਹੋਰ ਉਦਯੋਗਿਕ ਅਦਾਰਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੀ ਭਲਾਈ ਲਈ ਅੱਗੇ ਆਉਣ। -ਨਿੱਜੀ ਪੱਤਰ ਪ੍ਰੇਰਕ