ਨਿੱਜੀ ਪੱਤਰ ਪ੍ਰੇਰਕ
ਧੂਰੀ, 1 ਨਵੰਬਰ
ਸੁਸਾਇਟੀ ਫਾਰ ਸਰਵਿਸਿਜ਼ ਟੂ ਵਾਲੰਟੀਅਰ ਦੇ ਸਹਿਯੋਗ ਨਾਲ ਨਿਸ਼ਕਾਮ ਸੇਵਾ ਸਭਾ (ਧੂਰੀ) ਵੱਲੋਂ ਪਿਛਲੇ 2 ਸਾਲਾਂ ਤੋਂ ਚਲਾਏ ਜਾ ਰਹੇ ਕਟਾਈ ਸਿਲਾਈ ਸੈਂਟਰ ਦੀਆਂ 25 ਲੜਕੀਆਂ ਨੂੰ 6 ਮਹੀਨੇ ਦਾ ਕੋਰਸ ਮੁਕੰਮਲ ਹੋਣ ’ਤੇ ਬਜ਼ੁਰਗ ਮਹਾਸ਼ਾ ਪ੍ਰਤਿਗਿਆਪਾਲ ਨੇ ਹਰੇਕ ਲੜਕੀ ਨੂੰ ਸੋਸਵਾ ਚੰਡੀਗੜ੍ਹ ਵੱਲੋਂ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਮੌਕੇ ਪ੍ਰਵੀਨ ਕੁਮਾਰ, ਰਮੇਸ਼ ਕੁਮਾਰ, ਸਤੀਸ਼ ਚੰਦਰ ਅਰੋੜਾ, ਘੁਮੰਡ ਸਿੰਘ ਸੋਹੀ, ਚਮਨ ਲਾਲ ਤੇ ਸੇਵਾ ਮੁਕਤ ਪ੍ਰਿੰਸੀਪਲ ਰੈਣਾ ਤੇ ਰਾਮੇਸ਼ਵਰ ਸ਼ਰਮਾ ਆਦਿ ਸ਼ਾਮਲ ਹੋਏ। ਸਿਲਾਈ ਕੇਂਦਰ ਦੇ ਇੰਚਾਰਜ ਸਰਬਜੀਤ ਕੌਰ ਨੇ ਬੱਚਿਆਂ ਦੀ ਅਗਵਾਈ ਹੇਠ ਸਮੈਸਟਰ ਪੂਰਾ ਕਰਨ ਵਾਲੀਆਂ ਲੜਕੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਿਲਾਈ ਸੈਂਟਰ ਦੇ ਡਾਇਰੈਕਟਰ ਸੁਰੇਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਚਾਰ ਸਮੈਸਟਰਾਂ ਦੌਰਾਨ 100 ਲੜਕੀਆਂ ਸਿਲਾਈ ਕਟਾਈ ਦੀ ਟਰੇਨਿੰਗ ਪ੍ਰਾਪਤ ਕਰ ਚੁੱਕੀਆਂ ਹਨ ਤੇ ਪੰਜਵੇਂ ਸਮੈਸ਼ਟਰ ਦੀ ਸ਼ੁਰੂਆਤ ਹੋ ਚੁੱਕੀ ਹੈ। ਕੰਪਿਊਟਰ ਅਧਿਆਪਕ ਬਲਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਇਸ ਸੰਸਥਾ ਵਿੱਚ 2012 ਤੋਂ ਲਗਾਤਾਰ ਕੰਪਿਊਟਰ ਅਤੇ ਅਕਾਊਂਟਸ ਦੀ ਟਰੇਨਿੰਗ ਬਹੁਤ ਵਧੀਆ ਢੰਗ ਨਾਲ ਦਿੱਤੀ ਜਾ ਰਹੀ ਹੈ। ਸਮਾਗਮ ਵਿੱਚ ਸਮਾਜ ਸੇਵਕਾ ਬੀਬੀ ਜਸਵਿੰਦਰ ਕੌਰ ਖਾਲਸਾ ਤੇ ਸੇਵਾ ਮੁਕਤ ਟੀਚਰ ਜੀਵਨ ਲਤਾ ਨੇ ਇਸ ਸ਼ਾਨਦਾਰ ਉੱਦਮ ਬਦਲੇ ਨਿਸ਼ਕਾਮ ਸੇਵਾ ਸਭਾ ਦੀ ਪ੍ਰਸ਼ੰਸਾ ਕੀਤੀ। ਸਤੀਸ਼ ਚੰਦਰ ਅਰੋੜਾ ਤੇ ਸੇਵਾ ਮੁਕਤ ਡੀ.ਪੀ.ਆਰ.ਓ. ਮਨਜੀਤ ਸਿੰਘ ਬਖ਼ਸ਼ੀ ਨੇ ਚਲ ਰਹੀਆਂ ਸਮਾਜ ਸੇਵਾ ਸੰਸਥਾਵਾਂ ਦਾ ਜ਼ਿਕਰ ਕੀਤਾ।