ਹੇੜੀਕੇ ਦੀ ਪੰਚਾਇਤੀ ਜ਼ਮੀਨ ਦਾ ਵਿਵਾਦ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪੁੱਜਿਆ

ਹੇੜੀਕੇ ਦੀ ਪੰਚਾਇਤੀ ਜ਼ਮੀਨ ਦਾ ਵਿਵਾਦ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪੁੱਜਿਆ

ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਨੂੰ ਮੰਗ ਪੱਤਰ ਦਿੰਦੀਆਂ ਹੋਈਆਂ ਸੰਘਰਸ਼ ਕਮੇਟੀ ਦੀਆਂ ਬੀਬੀਆਂ।

ਪੱਤਰ ਪ੍ਰੇਰਕ
ਸ਼ੇਰਪੁਰ, 20 ਮਈ

ਹੇੜੀਕੇ ’ਚ ਪੰਚਾਇਤੀ ਜ਼ਮੀਨ ਦੇ ਰਾਖਵੇਂ ਟੱਕ ਦੀ ਬੋਲੀ ਨਾ ਕਰਵਾਏ ਜਾਣ, ਮਜ਼ਦੂਰਾਂ ’ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਦੋ ਮਜ਼ਦੂਰਾਂ ਨੂੰ ਜੇਲ੍ਹ ਭੇਜੇ ਜਾਣ ਦਾ ਮਾਮਲਾ ਅੱਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਰਬਾਰ ਪੁੱਜ ਗਿਆ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਜਨਰਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਦੀ ਅਗਵਾਈ ਹੇਠ ਜਥੇਬੰਦੀ ਦੀਆਂ ਮੈਂਬਰ ਬੀਬੀਆਂ ਜਸਵੀਰ ਕੌਰ ਹੇੜੀਕੇ, ਮਨਜੀਤ ਕੌਰ, ਕਿਰਨਾ ਕੌਰ, ਹਰਬੰਸ ਕੌਰ, ਪਰਮਜੀਤ ਕੌਰ, ਸ਼ੀਰਾ ਸਮੇਤ ਇੱਕ ਵਫ਼ਦ ਨੇ ਐਸਸੀ ਕਮਿਸ਼ਨ ਦੇ ਮੈਂਬਰ ਸੀਐਸ ਮੋਹੀ ਨਾਲ ਮੁਲਾਕਾਤ ਕਰਕੇ ਪਿੰਡ ਹੇੜੀਕੇ ਦੇ ਪੰਚਾਇਤੀ ਨੁਮਾਇੰਦਿਆਂ ਵੱਲੋਂ ਐਸਸੀ ਵਰਗ ਨਾਲ ਕਥਿਤ ਜਾਤੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਕੀਤੇ ਜਾਣ ਦੇ ਦੋਸ਼ ਲਗਾਏ। ਐਸਸੀ ਕਮਿਸ਼ਨ ਮੈਂਬਰ ਸ੍ਰੀ ਮੋਹੀ ਅੱਗੇ ਮਾਮਲਾ ਚੁੱਕਦਿਆਂ ਬੀਬੀ ਪਰਮਜੀਤ ਕੌਰ ਲੌਂਗੋਵਾਲ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਉਂਗਲ ਚੁੱਕੀ। ਵਫ਼ਦ ਨੇ ਹੇੜੀਕੇ ’ਚ ਪੰਚਾਇਤ ਦੇ ਰਾਖਵੇਂ ਟੱਕ ਦੀ ਬੋਲੀ ਕਰਵਾਏ ਜਾਣ ਅਤੇ ਮੋਹਰੀ ਪੰਚਾਇਤੀ ਨੁਮਾਇੰਦਿਆਂ ’ਤੇ ਐਸਸੀਐਸਟੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਧਰ, ਸੰਪਰਕ ਕਰਨ ’ਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸੀਐਸ ਮੋਹੀ ਨੇ ਹੇੜੀਕੇ ਮਾਮਲੇ ’ਤੇ ਜ਼ੈੱਡਪੀਐਸਸੀ ਕਾਰਕੁਨਾਂ ਨਾਲ ਹੋਈ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਾਵੇਂ ਜ਼ਮੀਨ ਦੀ ਬੋਲੀ ਸਬੰਧੀ ਫੈਸਲਾ 23 ਮਈ ਨੂੰ ਉੱਚ ਅਦਾਲਤ ਦੀ ਪੇਸ਼ੀ ਦੌਰਾਨ ਆਏ ਫੈਸਲੇ ਦੀ ਰੋਸ਼ਨੀ ਤਹਿਤ ਕੀਤਾ ਜਾ ਸਕੇਗਾ ਪਰ ਜੋ ਮਜ਼ਦੂਰਾਂ ’ਤੇ ਪੁਲੀਸ ਵੱਲੋਂ ਇਰਾਦਾ ਕਤਲ ਦੀ ਧਾਰਾ ਲਗਾਈ ਗਈ ਹੈ ਉਸ ਦੀ ਜਾਂਚ ਸਿੱਟ ਵੱਲੋਂ ਕਰਵਾਈ ਜਾਵੇਗੀ। ਉਧਰ ਸਰਪੰਚ ਬੀਬੀ ਅਤੇ ਉਸ ਦੇ ਪਤੀ ਨਾਲ ਫੋਨ ਬੰਦ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ ਉਂਜ ਸੂਤਰਾਂ ਅਨੁਸਾਰ ਹੇੜੀਕੇ ਦੇ ਪੰਚਾਇਤੀ ਨੁਮਾਇੰਦਿਆਂ ਵੱਲੋਂ ਹਾਲ ਹੀ ਦੌਰਾਨ ਇਰਾਦਾ ਕਤਲ ਦੇ ਪਰਚੇ ’ਚ ਨਾਮਜ਼ਦ ਮਜ਼ਦੂਰ ਆਗੂਆਂ ਦੀ ਗ੍ਰਿਫ਼ਤਾਰੀ ਲਈ ਐਸਐਸਪੀ ਸੰਗਰੂਰ ਨਾਲ ਮੁਲਾਕਾਤ ਕੀਤੇ ਜਾਣ ਦੀ ਖ਼ਬਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All