ਸੰਗਰੂਰ: ਪੈਨਸ਼ਨਰਜ਼ ਡੈਮੋਕਰੈਟਿਕ ਸਰਕਲ ਸੰਗਰੂਰ/ਬਰਨਾਲਾ ਦੀ ਜਨਰਲ ਕੌਂਸਲ ਦੀ ਮੀਟਿੰਗ ਸੁਤੰਤਰ ਭਵਨ ਸੰਗਰੂਰ ਵਿੱਚ ਸੁਖਜੰਟ ਸਿੰਘ, ਗੁਰਜੰਟ ਸਿੰਘ ਅਤੇ ਕਰਨੈਲ ਸਿੰਘ ਨਾਗਰੀ ਦੀ ਪ੍ਰਧਾਨਗੀ ਹੇਠ ਹੋਈ| ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਸੰਤੋਖ਼ ਸਿੰਘ ਬੋਪਾਰਾਏ ਅਤੇ ਰਾਧੇ ਸ਼ਿਆਮ ਨੇ ਸ਼ਿਰਕਤ ਕੀਤੀ| ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ| ਉਪਰੰਤ ਰਾਧੇ ਸ਼ਿਆਮ ਅਤੇ ਬੋਪਰਾਏ ਨੇ ਕਿਹਾ ਕਿ ਪੈਨਸ਼ਨਰ ਸਾਥੀਆਂ ਦੀ ਮੌਜੂਦਾ ਲੀਡਰਸ਼ਿਪ ਨੇ ਪੈਨਸ਼ਨਰ ਸਾਥੀਆਂ ਦਾ ਵੱਡਾ ਨੁਕਸਾਨ ਕੀਤਾ ਹੈ| ਇਸ ਲਈ ਸਮੇਂ ਦੀ ਮੰਗ ਹੈ ਕਿ ਡੈਮੋਕਰੈਟਿਕ ਫਰੰਟ ਨੂੰ ਮਜ਼ਬੂਤ ਕਰ ਕੇ ਸੰਘਰਸ਼ ਅਰੰਭਿਆ ਜਾਵੇਗਾ| ਇਸ ਦੌਰਾਨ ਜੀਵਨ ਸਿੰਘ, ਅਮਰੀਕ ਸਿੰਘ, ਪ੍ਰਿਤਪਾਲ ਸਿੰਘ, ਜਸਮੇਲ ਸਿੰਘ, ਸਾਧੂ ਸਿੰਘ, ਦਲਜੀਤ ਸਿੰਘ ਅਤੇ ਸੁਖਦੇਵ ਸਿੰਘ ਨੇ ਵਿਚਾਰ ਸਾਂਝੇ ਕੀਤੇ| ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਗਦੇਵ ਸਿੰਘ ਬਾਹੀਆ ਨੇ ਨਿਭਾਈ| -ਪੱਤਰ ਪ੍ਰੇਰਕ