ਬੀਰਬਲ ਰਿਸ਼ੀ
ਸ਼ੇਰਪੁਰ, 27 ਮਾਰਚ
ਪਾਵਰਕੌਮ ਦੇ ਸਾਬਕਾ ਏਐੱਮ ਤੇ ਅਕਾਲੀ ਦਲ ਡੈਮੋਕਰੈਟਿਕ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬਚੀ ਗੁਰਦੁਆਰਾ ਅਕਾਲ ਪ੍ਰਕਾਸ਼ ਵਿੱਚ ਤਕਰੀਬਨ ਪੂਰੇ ਇੱਕ ਸਾਲ ਮਗਰੋਂ ਅਕਾਲੀ ਦਲ ਡੈਮੋਕਰੈਟਿਕ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਸ੍ਰੀ ਢੀਂਡਸਾ ਦੀ ਲੋਕ-ਪੱਖੀ ਅਵਾਜ਼ ਨੂੰ ਰਾਜਸੀ ਬਲ ਬਖ਼ਸਣ ਲਈ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 4 ਅਪਰੈਲ ਨੂੰ ਕਾਫ਼ਲੇ ਲੈ ਕੇ ਗੁਰਦੁਆਰਾ ਨਾਨਕੀਆਣਾ ਸਾਹਿਬ ਸੰਗਰੂਰ ਵਿੱਚ ਰੱਖੀ ਵਿਸ਼ਾਲ ਇਕੱਤਰਤਾ ਵਿੱਚ ਪਹੁੰਚਣ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਚਾਂਗਲੀ ਨੇ ਪਾਰਟੀ ਦੇ ਮਰਹੂਮ ਬਲਾਕ ਪ੍ਰਧਾਨ ਗੁਰਜੰਟ ਸਿੰਘ ਖੇੜੀ ਅਤੇ ਐਸਜੀਪੀਸੀ ਦੇ ਮਰਹੂਮ ਆਗੂ ਜਥੇਦਾਰ ਬੁੱਘਾ ਸਿੰਘ ਬਾਦਸ਼ਾਹਪੁਰ ਦੇ ਅਕਾਲ ਚਲਾਣੇ ‘ਤੇ ਸ਼ੋਕ ਮਤਾ ਅਤੇ ਕੇਂਦਰ ਸਰਕਾਰ ਵਿਰੁੱਧ ਖੇਤੀ ਕਾਨੂੰਨਾਂ ਸਬੰਧੀ ਲੜਾਈ ਲੜ ਰਹੇ ਕਿਸਾਨਾਂ ਦੀ ਸਰਗਰਮ ਹਮਾਇਤ ਦੇ ਮਤੇ ਪੇਸ਼ ਕੀਤੇ ਜਿਸਨੂੰ ਹਾਜ਼ਰੀਨ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਸਾਬਕਾ ਸਰਪੰਚ ਮਹਿਕਮ ਸਿੰਘ ਦੀਦਾਰਗੜ੍ਹ ਨੂੰ ਪਾਰਟੀ ਦਾ ਬਲਾਕ ਪ੍ਰਧਾਨ, ਜਸਵੰਤ ਸਿੰਘ ਜੱਸੀ ਮਾਹਮਦਪੁਰ ਨੂੰ ਜਨਰਲ ਸਕੱਤਰ ਅਤੇ ਸਾਬਕਾ ਸੰਮਿਤੀ ਮੈਂਬਰ ਨਿਰਮਲ ਸਿੰਘ ਭੋਲਾ ਨੂੰ ਸਰਕਲ (ਸ਼ਹਿਰੀ) ਦਾ ਬਲਾਕ ਪ੍ਰਧਾਨ ਚੁਣਿਆ ਹੈ ਜਦੋਂ ਮਰਹੂਮ ਬਲਾਕ ਪ੍ਰਧਾਨ ਦੇ ਪੁੱਤਰ ਸਤਨਾਮ ਸਿੰਘ ਖੇੜੀ ਨੂੰ ਵੀ ਬਲਾਕ ਕਮੇਟੀ ਵਿੱਚ ਲਿਆ ਗਿਆ ਹੈ। ਇਸ ਮੀਟਿੰਗ ਨੂੰ ਅਕਾਲੀ ਦਲ ਡੈਮੋਕਰੈਟਿਕ ਦੇ ਸੂਬਾਈ ਆਗੂ ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਸਾਬਕਾ ਮੈਂਬਰ ਡਾਇਰੈਕਟਰ ਰੇਲਵੇ ਗੁਰਮੀਤ ਸਿੰਘ ਮਾਹਮਦਪੁਰ, ਆੜਤੀਆ ਆਗੂ ਸੋਨੀ ਮੰਡੇਰ, ਸਾਬਕਾ ਚੇਅਰਮੈਨ ਜਸਦੇਵ ਕਾਲਾਬੂਲਾ, ਦਵਿੰਦਰ ਕਾਲਾਬੂਲਾ, ਸਾਬਕਾ ਚੇਅਰਮੈਨ ਅਜੀਤ ਕੁਤਬਾ, ਮਾਸਟਰ ਚਰਨ ਜਵੰਧਾ, ਸਾਬਕਾ, ਸਾਬਕਾ ਸਰਪੰਚ ਗੁਰਜੀਤ ਸਿੰਘ, ਮਹਿਤਾਬ ਸਿੰਘ ਗੰਡੇਵਾਲ ਅਤੇ ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ ਨੇ ਵੀ ਸੰਬੋਧਨ ਕੀਤਾ।