ਬੀਰਬਲ ਰਿਸ਼ੀ
ਸ਼ੇਰਪੁਰ, 23 ਸਤੰਬਰ
ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ 42ਵੀਆਂ ਬਲਾਕ ਪੱਧਰੀ ਦੋ ਰੋਜ਼ਾ ਖੇਡਾਂ ਅੱਜੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੇ ਖੇਡ ਸਟੇਡੀਅਮ ਵਿੱਚ ਸਫਲਤਾਪੂਰਵਕ ਸਮਾਪਤ ਹੋ ਗਈਆਂ ਹਨ। ਇਨ੍ਹਾਂ ਖੇਡਾਂ ਵਿੱਚ ਬਲਾਕ ਦੇ ਸੈਂਟਰ ਦੀਦਾਰਗੜ੍ਹ ਨੇ ਓਵਰਆਲ ਟਰਾਫੀ ਜਿੱਤ ਲਈ ਹੈ। ਸਮਾਪਤੀ ਸਮਾਗਮ ਮੌਕੇ ਵਿਧਾਇਕ ਕੁਲਵੰਤ ਪੰਡੋਰੀ ਦੀ ਤਰਫ਼ੋ ਉਨ੍ਹਾਂ ਦੇ ਨਿੱਜੀ ਸਹਾਇਕ, ਗੁਰਮੀਤ ਸਿੰਘ ਬਾਂਸਲ ਪੀਸੀਐੱਸ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ, ਕੋਆਰਡੀਨੇਟਰ ਕੁਲਵੰਤ ਸਿੰਘ, ਅਧਿਆਪਕ ਆਗੂ ਰਘਵਿੰਦਰ ਢੰਡਾ, ਕੁਲਵਿੰਦਰ ਸਿੰਘ ਜਹਾਂਗੀਰ ਤੇ ਜਗਜੀਤਪਾਲ ਸਿੰਘ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਵਿਭਾਗ ਦੇ ਮੀਡੀਆ ਇੰਚਾਰਜ ਬਲਜਿੰਦਰ ਰਿਸ਼ੀ ਨੇ ਦੱਸਿਆ ਕਿ ਕਬੱਡੀ ਮੁੰਡੇ ਘਨੌਰੀ ਕਲਾਂ ਨੇ ਪਹਿਲਾ, ਦੀਦਾਰਗੜ੍ਹ ਸੈਂਟਰ ਨੇ ਦੂਜਾ, ਕਬੱਡੀ ਨੈਸ਼ਨਲ ਕੁੜੀਆਂ ਦੀਦਾਰਗੜ੍ਹ ਨੇ ਪਹਿਲਾ, ਬਧੇਸ਼ਾ ਨੇ ਦੂਜਾ, ਬੈਡਮਿੰਟਨ ਮੁੰਡੇ ਘਨੌਰੀ ਕਲਾਂ ਨੇ ਪਹਿਲਾ, ਦੀਦਾਰਗੜ੍ਹ ਨੇ ਦੂਜਾ, ਬੈਡਮਿੰਟਨ ਕੁੜੀਆਂ ਘਨੌਰੀ ਕਲਾਂ ਨੇ ਪਹਿਲਾ, ਲੰਬੀ ਛਾਲ ਮੁੰਡੇ ਖੇੜੀ ਕਲਾਂ ਪਹਿਲਾ, ਘਨੌਰੀ ਕਲਾਂ ਦੂਜਾ, ਘਨੌਰੀ ਕਲਾਂ ਦੂਜਾ, ਸ਼ਾਟਪੁੱਟ ਮੁੰਡੇ ਘਨੌਰੀ ਕਲਾਂ ਪਹਿਲਾ, ਸ਼ੇਰਪੁਰ ਦੂਜਾ, ਸ਼ਾਟਪੁਟ ਕੁੜੀਆਂ ਖੁਸ਼ਪ੍ਰੀਤ ਕੌਰ ਘਨੌਰੀ ਕਲਾਂ ਨੇ ਪਹਿਲਾ, ਹਰਪ੍ਰੀਤ ਕੌਰ ਦੀਦਾਰਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।