ਪੱਤਰ ਪ੍ਰੇਰਕ
ਸੰਗਰੂਰ, 7 ਜਨਵਰੀ
ਡਾ. ਐੱਸਪੀ ਸਿੰਘ ਓਬਰਾਏ ਰਾਹੀਂ ਚਲਾਏ ਜਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਰਕਾਰੀ ਸਿਵਲ ਹਸਪਤਾਲ ਸੰਗਰੂਰ ਨੂੰ ਤੀਸਰੀ ਡਾਇਲੇਸਿਸ ਮਸ਼ੀਨ ਦਿੱਤੀ ਗਈ| ਇਸ ਸਮੇਂ ਟਰਸੱਟ ਵੱਲੋਂ ਡਾ. ਰਾਜਿੰਦਰ ਸਿੰਘ ਅਟਵਾਲ, ਕੋਆਰਡੀਨੇਟਰ ਸਸ਼ੀ ਭੂਸ਼ਨ, ਟਰੱਸਟ ਦੀ ਜ਼ਿਲ੍ਹਾ ਟੀਮ ਦੇ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ, ਖਜ਼ਾਨਚੀ ਕੁਲਵੰਤ ਸਿੰਘ ਬਾਜਵਾ, ਕਾਰਜਕਾਰੀ ਮੈਂਬਰ ਸਤਨਾਮ ਸਿੰਘ ਦਮਦਮੀ ਅਤੇ ਫਤਹਿ ਪ੍ਰਭਾਕਰ ਮੌਜੂਦ ਸਨ| ਇਸ ਸਬੰਧੀ ਡਾ. ਰਾਜਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਟਰੱਸਟ ਵੱਲੋਂ 2015 ਤੋਂ ਡਾਇਲੇਸਿਸ ਮਸ਼ੀਨਾਂ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ| ਉਨ੍ਹਾਂ ਦੱਸਿਆ ਕਿ 9 ਜ਼ਿਲ੍ਹਿਆਂ ਦੇ 77 ਸੈਂਟਰਾਂ ਵਿੱਚ 194 ਮਸ਼ੀਨਾਂ ਹੁਣ ਤੱਕ ਕੰਮ ਕਰ ਰਹੀਆਂ ਹਨ| ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਮਰੀਜ਼ਾਂ ਦੇ ਘੱਟ ਤੋਂ ਘੱਟ ਪੈਸੇ ਇਨ੍ਹਾਂ ਮਸ਼ੀਨਾਂ ’ਤੇ ਖਰਚ ਆਉਂਦੇ ਹਨ| ਇਸ ਮੌਕੇ ਡਾ. ਬਲਜੀਤ ਸਿੰਘ ਐੱਸ.ਐੱਮ.ਓ, ਡਾ. ਵਿਨੋਦ, ਡਾ. ਪਰਮਜੀਤ ਕਲੇਰ, ਡਾ. ਰਾਹੁਲ, ਡਾ. ਹਿਮਾਂਸ਼ੂ ਅਤੇ ਸਿਵਲ ਹਸਪਤਾਲ ਦਾ ਹੋਰ ਸਟਾਫ ਮੌਜੂਦ ਸੀ|