ਹਰਦੀਪ ਸਿੰਘ ਸੋਢੀ
ਧੂਰੀ, 12 ਜਨਵਰੀ
ਇਥੋਂ ਦੀ ਸ਼ੂਗਰ ਮਿੱਲ ਵੱਲ ਗੰਨੇ ਦੇ ਬਕਾਏ ਸਬੰਧੀ ਬੀਤੇ ਦਿਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਬੱਬਨਪੁਰ ਉੱਪਰ ਧਰਨਾ ਲਾਕੇ ਸੜਕ ਜਾਮ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਧਰਨਾਕਾਰੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਅਵਤਾਰ ਸਿੰਘ ਦੇ ਬਿਆਨ ਹੇਠ ਹਰਜੀਤ ਸਿੰਘ ਬੁਗਰਾ, ਨਰੰਜਣ ਸਿੰਘ, ਜਗਮੇਲ ਸਿੰਘ, ਸਤਿਆਵਾਨ, ਸੁਮੇਰ, ਕੇਸਰ, ਸ਼ਮਸ਼ੇਰ, ਜਗਦੀਪ ਤੋਂ ਇਲਾਵਾ 35 ਅਣਪਛਾਤਿਆਂ ਵਿਰੁੱਧ ਆਵਾਜਾਈ ਵਿੱਚ ਵਿਘਨ ਪਾਉਣ ਦੀ ਧਾਰਾ ਅਧੀਨ ਪਰਚਾ ਦਰਜ ਕਰ ਲਿਆ। ਕਿਸਾਨਾਂ ਵੱਲੋਂ ਪਰਚੇ ਨੂੰ ਰੱਦ ਕਰਵਾਉਣ ਲਈ ਐੱਸਡੀਐੱਮ ਦਫਤਰ ਅੱਗੇ ਧਰਨਾ ਲਾ ਦਿੱਤਾ।