ਹਰਦੀਪ ਸਿੰਘ ਸੋਢੀ
ਧੂਰੀ, 11 ਅਕਤੂਬਰ
ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ. ਬਾਲ ਕ੍ਰਿਸ਼ਨ ਦੀ ਅਗਵਾਈ ਵਿੱਚ ਐੱਨਐੱਸਐੱਸ ਵਿਭਾਗ ਅਤੇ ਰੈੱਡ ਰਬਿਨ ਕਲੱਬ ਵੱਲੋਂ ਰੋਟਰੀ ਕਲੱਬ ਧੂਰੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਖ਼ੂਨਦਾਨ ਕੈਂਪ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਅਤੇ ਮੁੱਖ ਮੰਤਰੀ ਦੇ ਓਐੱਸਡੀ ਓਂਕਾਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖ਼ਬਰ ਲਿਖੇ ਜਾਣ ਤੱਕ 67 ਯੂਨਿਟ ਖ਼ੂਨਦਾਨ ਹੋ ਚੁੱਕਾ ਸੀ। ਬਲੱਡ ਬੈਂਕ ਸਿਵਲ ਹਸਪਤਾਲ ਸੰਗਰੂਰ ਤੋਂ ਪਹੁੰਚੀ ਮੈਡੀਕਲ ਟੀਮ ਨੂੰ ਸੰਪੂਰਨ ਪੂਰਨ ਸਹਿਯੋਗ ਦਿੱਤਾ ਗਿਆ। ਮੈਡੀਕਲ ਟੀਮ ਵਿੱਚ ਡਾ. ਪੱਲਵੀ, ਹਰਜਿੰਦਰ ਕੌਰ, ਦੀਪਤੀ ਕੌਂਸਲਰ ਅਤੇ ਸ਼ਬਨਮ ਸ਼ਾਮਲ ਸਨ। ਇਸ ਮੌਕੇ ਰਜਨੀਸ਼ ਗਰਗ ਪ੍ਰਧਾਨ ਰੋਟਰੀ ਕਲੱਬ ਧੂਰੀ, ਰਮੇਸ਼ ਸ਼ਰਮਾ ਪ੍ਰਾਜੈਕਟ ਚੇਅਰਮੈਨ, ਮੱਖਣ ਲਾਲ ਗਰਗ, ਜ਼ਿਲ੍ਹਾ ਗਵਰਨਰ ਗੁਲਬਹਾਰ ਸਿੰਘ ਰਟੌਲ, ਅਮਜ਼ਦ ਅਲੀ, ਘਣਸ਼ਾਮ ਕਾਂਸਲ, ਐੱਨਐੱਸਐੱਸ ਦੇ ਪ੍ਰੋਗਰਾਮ ਅਫ਼ਸਰ ਡਾ. ਗਗਨਦੀਪ ਸਿੰਘ ਤੇ ਡਾ. ਊਸ਼ਾ ਰਾਣੀ ਅਤੇ ਰੈੱਡ ਰਬਿਨ ਕਲੱਬ ਦੇ ਡਾ. ਅਸ਼ੋਕ ਕੁਮਾਰ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।