ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਅੱਗੇ ਬੱਸਾਂ ਰੁਕਣ ਦੀ ਮੰਗ ਨੂੰ ਲੈ ਕੇ ਸਿਖਿਆਰਥੀਆਂ ਦੇ ਵਫ਼ਦ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਸ਼ਿਨਰ ਸਯਮ ਅਗਰਵਾਲ ਦੇ ਨਾਂ ਇਕਾਈ ਸਹਾਇਕ ਕਮਿਸ਼ਨਰ ਗੁਰਮੀਤ ਰਾਮ ਨੂੰ ਮੰਗ ਪੱਤਰ ਸੌਂਪਿਆ। ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਕਿਰਨਪਾਲ ਕੌਰ ਹਥੋਆ ਨੇ ਦੱਸਿਆ ਕਿ ਉਦਯੋਗਿਕ ਸੰਸਥਾ ਸ਼ਹਿਰ ਦੇ ਬਾਹਰ ਪਟਿਆਲਾ ਰੋਡ ‘ਤੇ ਸਥਿਤ ਹੈ ਜਿਸ ਕਾਰਨ ਮਾਲੇਰਕੋਟਲਾ ਤੋਂ ਪਟਿਆਲਾ ਆਉਣ-ਜਾਣ ਵਾਲੀਆਂ ਬੱਸਾਂ ਉਦਯੋਗਿਕ ਸੰਸਥਾ ਨੇੜੇ ਨਹੀਂ ਰੁਕਦੀਆਂ, ਜਿਸ ਕਾਰਨ ਸਿਖਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸਾਂ ਦੇ ਉਦਯੋਗਿਕ ਸੰਸਥਾ ਨੇੜੇ ਨਾ ਰੁਕਣ ਕਾਰਨ ਵਿਦਿਆਰਥੀਆਂ ਨੂੰ ਦੂਰੋਂ ਤੁਰ ਕੇ ਸੰਸਥਾ ਪੁੱਜਣਾ ਪੈਂਦਾ ਹੈ।