ਪੱਤਰ ਪ੍ਰੇਰਕ
ਲਹਿਰਾਗਾਗਾ, 29 ਅਕਤੂਬਰ
ਨਗਰ ਕੌਂਸਲ ਚੋਣਾਂ ਪਿਛਲੇ ਸਾਲ ਫਰਵਰੀ ’ਚ ਹੋਈ ਸੀ ਜਿਸ ’ਚ ਵਾਰਡ ਨੰਬਰ 2 ਤੇ 8 ਦੇ ਕੌਂਸਲਰਾਂ ਨੂੰ ਕਥਿਤ ਜੇਤੂ ਮਗਰੋਂ ਹਾਰੇ ਹੋਏ ਐਲਾਨ ਕਰਕੇ ਮਾਮਲਾ ਹਾਈਕੇਰਟ ’ਚ ਹੈ ਜਿਸ ਕਰਕੇ ਕਿਸੇ ਵੀ ਮੈਂਬਰ ਨੂੰ ਅੱਜ ਤੱਕ ਕਿਸੇ ਪ੍ਰਕਾਰ ਦਾ ਕੋਈ ਅਧਿਕਾਰ ਨਹੀਂ ਮਿਲਿਆ ਅਤੇ ਪ੍ਰਧਾਨਗੀ ਦਾ ਮਾਮਲਾ ਵੀ ਲਟਕ ਰਿਹਾ ਹੈ। ਵਾਰਡ 2 ਦੇ ਸੁਰਿੰਦਰ ਕੌਰ, ਵਾਰਡ 8 ਦੇ ਸੁਰਿੰਦਰ ਸਿੰਘ ਜੱਗੀ ਨੂੰ ਜਿੱਤਣ ਮਗਰੋਂ ਤਤਕਾਲੀ ਐਸਡੀਐਮ ਨੇ ਹਾਰੇ ਹੋਏ ਕਰਾਰ ਦੇ ਦਿੱਤਾ ਸੀ ਕਿਉਂਕਿ ਸੁਰਿੰਦਰ ਸਿੰਘ ਵਗੈਰਾ ਨੇ ਪਾਈ ਰਿੱਟ ’ਤੇ ਕੋਈ ਫੈਸਲਾ ਨਹੀਂ ਕੀਤਾ। ਅੱਜ ਕੌਂਸਲਰ ਦਾਅਵਾ ਕਰ ਰਹੇ ਹਨ ਕਿ ਕੋਰਟ ਨੇ ਇਹ ਕੇਸ ਖਾਰਜ ਕਰ ਦਿੱਤਾ ਹੈ। ਇਸ ਲਈ ਡੀਸੀ ਨੂੰ ਪ੍ਰਧਾਨਗੀ ਦੀ ਚੋਣ ਕਰਵਾਉਣੀ ਚਾਹੀਦੀ ਹੈ। ਕੌਂਸਲਰਾਂ ਰਜਨੀਸ਼ ਗੁਪਤਾ, ਸੀਮਾ ਗਰਗ, ਸੁਦੇਸ਼ ਰਾਣੀ, ਬਲਵੀਰ ਸਿੰਘ ਬੀਰਾ, ਰਾਜੇਸ਼ ਭੋਲਾ, ਕਪਲਾਸ਼ ਤਾਇਲ, ਕਿਰਪਾਲ ਸਿੰਘ ਨਾਥਾ, ਬਲਵਿੰਦਰ ਕੌਰ ਤੇ ਹਰਜੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਉਹ ਇੱਕਜੁੱਟ ਹਨ ਜਿਸ ਲਈ ਪ੍ਰਸ਼ਾਸਨ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਵਾ ਕੇ ਪ੍ਰਧਾਨਗੀ ਦਾ ਸਮਾਂ ਨਿਸਚਿਤ ਕਰੇ।