ਨਿਜੀ ਪੱਤਰ ਪ੍ਰੇਰਕ
ਸੰਗਰੂਰ, 30 ਸਤੰਬਰ
14 ਸਤੰਬਰ ਨੂੰ ਯੂਪੀ ਦੇ ਹਾਥਰਸ ਜ਼ਿਲ੍ਹੇ ’ਚ 19 ਸਾਲਾ ਦਲਿਤ ਲੜਕੀ ਨਾਲ ਵਹਿਸ਼ੀ ਦਰਿੰਦਿਆਂ ਵੱਲੋਂ ਬਲਾਤਕਾਰ ਕਰਕੇ ਉਸਦੀ ਕੁੱਟਮਾਰ ਕਰਨ ਤੇ ਜੀਭ ਕੱਟਣ ਦੀ ਘਟਨਾ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।
ਇਕਾਈ ਦੇ ਪ੍ਰਧਾਨ ਨਾਮਦੇਵ ਭੂਟਾਲ, ਕਾਰਜਕਾਰੀ ਮੈਂਬਰ ਸਵਰਨਜੀਤ ਸਿੰਘ, ਸਹਾਇਕ ਸਕੱਤਰ ਗੁਰਪ੍ਰੀਤ ਕੌਰ ਤੇ ਵਿੱਤ ਸਕੱਤਰ ਮਨਧੀਰ ਸਿੰਘ ਰਾਜੋਮਾਜਰਾ ਨੇ ਬਿਆਨ ’ਚ ਕਿਹਾ ਮੋਦੀ ਤੇ ਯੋਗੀ ਰਾਜ ਵਿੱਚ ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਖਾਸਕਰ ਦਲਿਤ ਔਰਤਾਂ ’ਤੇ ਤਸ਼ੱਸਦ/ਜੁਰਮ ਵੱਧ ਰਹੇ ਹਨ। ਭਾਵੇਂ ਮੋਦੀ ਸਰਕਾਰ ਨੇ ਬਲਾਤਕਾਰ ਤੇ ਔਰਤਾਂ ਤੇ ਹੋ ਰਹੇ ਜੁਰਮਾਂ ਨੂੰ ਰੋਕਣ ਲਈ ਕਾਨੂੰਨ ’ਚ ਸੋਧਾਂ ਕਰਕੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਕਰਾਉਣ ਤੇ ਔਰਤਾਂ ਦੀ ਸੁਰੱਖਿਆ ਲਈ ਮੁਫ਼ਤ ਟੈਲੀਫੋਨ ਨੰਬਰਾਂ ਢਕਬੰਜ ਰੱਚਿਆ ਸੀ, ਪਰ ਔਰਤਾਂ ਖਾਸਕਰ ਦਲਿਤ ਔਰਤਾਂ ਤੇ ਜ਼ੁਰਮਾਂ ਚ ਲਗਾਤਾਰ ਵਾਧਾ ਹੋਇਆ ਹੈ। ਯੂਪੀ ਦੇ ਹਾਥਰਸ ’ਚ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਦਲਿਤ ਬੱਚੀ ਮਨੀਸ਼ਾ ਵਾਲਮੀਕੀ ਦਾ ਜਿਹੜੀ ਜੀਭ ਕੱਟ ਚੁੱਕੀ ਹੋਣ ਮਗਰੋਂ ਵੀ ਪੁਲੀਸ ਕੋਲ਼ ਬਿਆਨ ਦਰਜ ਕਰਾਈ ਬੱਚੀ ਦਾ ਦੋਸ਼ ਐਨਾ ਕੁ ਹੀ ਸੀ ਕਿ ਉਹ ਭਾਰਤ ਦੇ ਇੱਕ ਸਾਧਾਰਨ ਪਰਿਵਾਰ ਤੋਂ ਸੀ, ਦਲਿਤ ਸੀ ਤੇ ਮੁੱਖ ਮੰਤਰੀ ਯੋਗੀ ਦੇ ਰਾਮ ਰਾਜ ’ਚ ਪੈਦਾ ਹੋਈ ਸੀ। ਇਸ ਤੋਂ ਵੱਧ ਭਿਆਨਕ ਵਰਤਾਰਾ ਉਸ ਬੱਚੀ ਦਾ ਸੰਸਕਾਰ ਵੀ ਉਸ ਦੇ ਪਰਿਵਾਰ ਨੂੰ ਨਹੀਂ ਕਰਨ ਦਿੱਤਾ ਗਿਆ।