ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 18 ਅਪਰੈਲ
ਸਮਾਜ ਸੇਵੀ ਸੰਸਥਾ ਅਮਿਟੀ ਸੈਲਫ਼ ਵੈਲਫੇਅਰ ਸੁਸਾਇਟੀ ਦੇ ਇੱਕ ਵਫ਼ਦ ਨੇ ਸਥਾਨਕ ਸਰਕਾਰੀ ਕਾਲਜ ਦੀ ਕੰਧ ਨਾਲ ਕਾਲਜ ਦੇ ਮੁੱਖ ਦਰਵਾਜ਼ੇ ਦੇ ਬਰਾਬਰ ਇਕ ਕੂੜੇ ਦੇ ਡੰਪ ਨੂੰ ਹਟਾਉਣ ਲਈ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੂੰ ਮੰਗ ਪੱਤਰ ਸੌਂਪਿਆ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਰਹਾਇਸ਼ੀ ਖੇਤਰਾਂ ਨੂੰ ਜਾਂਦੀ ਮੁੱਖ ਸੜਕ ਅਤੇ ਸਥਾਨਕ ਕਾਲਜ ਦੀ ਕੰਧ ਨਾਲ ਬਣੇ ਇਸ ਕੂੜੇ ਦੇ ਡੰਪ ਤੋਂ ਉੱਠ ਰਹੀ ਬਦਬੂ ਤੋਂ ਜਿਥੇ ਕਾਲਜ ਦੇ ਵਿਦਿਆਰਥੀ ਪ੍ਰੇਸ਼ਾਨ ਹਨ, ਉਥੇ ਹੀ ਇਥੋਂ ਦੀ ਲੰਘਦੇ ਰਾਹਗੀਰ ਵੀ ਪ੍ਰੇਸ਼ਾਨ ਹਨ। ਸੁਸਾਇਟੀ ਦੇ ਪ੍ਰਧਾਨ ਡਾ. ਮੁਹੰਮਦ ਸ਼ਫ਼ੀਕ ਥਿੰਦ ਨੇ ਦੱਸਿਆ ਕਿ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਇਸ ਮਸਲੇ ਦੇ ਜਲਦੀ ਹੱਲ ਦਾ ਭਰੋਸਾ ਦਿਵਾਇਆ ਹੈ। ਵਫ਼ਦ ਵਿੱਚ ਮੁਹੰਮਦ ਉਵੈਸ, ਮੁਹੰਮਦ ਕਾਸਿਮ, ਮਾਸਟਰ ਮੁਹੰਮਦ ਸਲੀਮ, ਮਿਹਰਦੀਨ (ਕਾਲਾ), ਮਾਸਟਰ ਜਹਾਂਗੀਰ, ਮੁਹੰਮਦ ਰਿਜ਼ਵਾਨ, ਮੁਹੰਮਦ ਆਮਿਰ, ਮੁਹੰਮਦ ਆਸਿਮ (ਬਿੱਲਾ) ਆਦਿ ਵੀ ਸ਼ਾਮਲ ਸਨ।