ਲਹਿਰਾਗਾਗਾ: ਬੇਸਹਾਰਾ ਜੀਵ ਜੰਤੂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਆਰਕੇ ਬਾਂਸਲ, ਡਾ. ਗਗਨ, ਡਾ.ਗਿਆਨ, ਡਾ. ਸੌਰਭ, ਅਮਿੱਤ ਬਾਂਸਲ, ਵਰਿੰਦਰ ਕੁਮਾਰ, ਮਨਜੀਤ ਸ਼ਰਮਾ (ਸੋਨੀ) ਆਦਿ ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਦੀ ਸੁਸਾਇਟੀ ਦੇ ਕਿਸੇ ਮੈਂਬਰ ਨੂੰ ਕਿਸੇ ਬੇਸਹਾਰਾ ਪਸ਼ੂ ਦੇ ਬਿਮਾਰ ਜਾਂ ਜ਼ਖਮੀ ਹੋਣ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਉਸ ਦਾ ਸਹੀ ਇਲਾਜ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਸਾਇਟੀ ਕੋਲ ਬੇਸਹਾਰਾ ਪਸ਼ੂਆਂ ਦਾ ਇਲਾਜ ਕਰਨ ਲਈ ਕੋਈ ਜਗ੍ਹਾਂ ਦਾ ਪ੍ਰਬੰਧ ਨਹੀਂ ਹੈ, ਜਿਸ ਕਰਕੇ ਕਾਫੀ ਪ੍ਰੇਸ਼ਾਨੀ ਆਉਂਦੀ ਹੈ। ਅਹੁਦੇਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸੁਸਾਇਟੀ ਨੂੰ ਪਸ਼ੂਆਂ ਤੇ ਜਾਨਵਰਾਂ ਦਾ ਇਲਾਜ ਕਰਨ ਲਈ ਸ਼ਹਿਰ ਦੇ ਨੇੜੇ ਪੱਕੇ ਤੌਰ ’ਤੇ ਜਗ੍ਹਾ ਮੁਹੱਈਆ ਕਰਵਾਈ ਜਾਵੇ। -ਪੱਤਰ ਪ੍ਰੇਰਕ