ਪੱਤਰ ਪ੍ਰੇਰਕ
ਲਹਿਰਾਗਾਗਾ, 28 ਜੁਲਾਈ
ਡੈਮੋਕਰੈਟਿਕ ਟੀਚਰਜ਼ ਫਰੰਟ ਬਲਾਕ ਇਕਾਈ ਲਹਿਰਾਗਾਗਾ ਵੱਲੋਂ ਅਧਿਆਪਕਾਂ ਦੀਆਂ ਕੋਵਿਡ ਕੰਟੇਨਮੈਂਟ ਜ਼ੋਨਾਂ ਲਹਿਰਾਗਾਗਾ ਵਿੱਚ ਲਗਾਈਆਂ ਗਈਆਂ 12 ਘੰਟਿਆਂ ਦੀ ਲਗਾਤਾਰ ਡਿਊਟੀਆਂ ਦਾ ਸਮਾਂ ਛੇ ਘੰਟੇ ਕਰਨ ਦਾ ਮੰਗ ਕੀਤੀ ਗਈ। ਜਥੇਬੰਦੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਬੱਬੀ ਪਸ਼ੌਰ ਅਤੇ ਬਲਾਕ ਜਨਰਲ ਸਕੱਤਰ ਗੁਰਮੀਤ ਸੇਖੂਵਾਸ ਨੇ ਦੱਸਿਆ ਕਿ ਅਧਿਆਪਕ ਵਰਗ ਸਿੱਖਿਆ ਵਿਭਾਗ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇ ਰਿਹਾ ਹੈ ਅਤੇ ਲਗਾਤਾਰ 12 ਘੰਟਿਆਂ ਦੀ ਡਿਊਟੀ ਦੇ ਕੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣੀ ਸੰਭਵ ਨਹੀਂ। ਜਥੇਬੰਦੀ ਨੇੇ ਲਹਿਰਾਗਾਗਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਵਿਡ ਕੰਟੇਨਮੈਂਟ ਜ਼ੋਨ ਵਿੱਚ ਲੱਗੀਆ ਡਿਊਟੀਆਂ ਦਾ ਸਮਾਂ ਘਟਾਇਆ ਜਾਵੇ ਅਤੇ ਅਧਿਆਪਕ ਵਰਗ ਤੋਂ ਇਲਾਵਾ ਹੋਰ ਮਹਿਕਮਿਆਂ ਦੇ ਮੁਲਾਜ਼ਮਾਂ ਦੀ ਵੀ ਡਿਊਟੀ ਲਗਾਈ ਜਾਵੇ।