ਧੂਰੀ: ਈ.ਟੀ.ਟੀ. ਦੇ 6635 ਅਧਿਆਪਕਾਂ ਦੇ ਮਾਪਿਆਂ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਅਧਿਆਪਕਾਂ ਨੂੰ ਘਰਾਂ ਦੇ ਨੇੜਲੇ ਸਟੇਸ਼ਨਾਂ ਉੱਪਰ ਲਾਇਆ ਜਾਵੇ। ਉਨ੍ਹਾਂ ਕਿਹਾ ਅਧਿਆਪਕਾਂ ਨੂੰ ਹੁਣ ਜੋ ਸਟੇਸ਼ਨ ਦਿੱਤੇ ਗਏ ਹਨ ਉਹ ਘਰਾਂ ਤੋਂ 100 ਕਿਲੋਮੀਟਰ ਦੂਰ ਹਨ ਜਿਸ ਕਾਰਨ ਅਧਿਆਪਕਾਂ ਨੂੰ ਘਰਾਂ ਵਿੱਚ ਆਉਣ ਸਮੇਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਭਰਤੀ ਤੋਂ ਬਾਅਦ ਉਨ੍ਹਾਂ ਨੂੰ ਘਰਾਂ ਦੇ ਨੇੜਲੇ ਸਟੇਸ਼ਨਾਂ ਉੱਪਰ ਲਾਇਆ ਜਾਵੇਗਾ। ਉਨ੍ਹਾਂ ਕਿਹਾ ਦੂਰ ਦੇ ਸਟੇਸ਼ਨਾਂ ਉੱਪਰ ਆਉਣ-ਜਾਣ ਸਮੇਂ ਲੜਕੀਆਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਅਗਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਉਹ ਪੂਰੇ ਪੰਜਾਬ ਵਿਚ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੀਟਿੰਗ ਵਿੱਚ ਹਰਦੇਪ ਕੁਮਾਰ, ਇੰਦਰਜੀਤ ਗੋਇਲ, ਸਮਸ਼ੇਰ ਸਿੰਘ, ਗੁਰਲਾਲ ਸਿੰਘ ,ਪਵਿੱਤਰ ਕੌਰ ਤੇ ਕਈ ਹੋਰਾਂ ਨੇ ਹਿੱਸਾ ਲਿਆ। -ਖੇਤਰੀ ਪ੍ਰਤੀਨਿਧ