ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਜੂਨ
ਇੱਥੋਂ ਨੇੜਲੇ ਪਿੰਡ ਆਲੋਅਰਖ ਦੇ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਨੇ ਸਾਦਾ ਵਿਆਹ ਕਰਵਾ ਕੇ ਨੌਜਵਾਨ ਵਰਗ ਨੂੰ ਵਧੀਆ ਸੁਨੇਹਾ ਦਿੱਤਾ ਹੈ। ਬੂਟਾ ਸਿੰਘ ਨੇ ਬਰਾਤ ਵਿੱਚ ਪਰਿਵਾਰ ਦੇ 5 ਜੀਆਂ ਨੂੰ ਲਿਜਾ ਕੇ ਕੈਥਲ ਹਰਿਆਣਾ ਦੀ ਲੜਕੀ ਸੋਨਮ ਕੌਰ ਨਾਲ ਸਾਦੇ ਢੰਗ ਨਾਲ ਵਿਆਹ ਕਰਵਾਇਆ ਹੈ। ਬਰਾਤ ਦੀ ਵਾਪਸੀ ਸਮੇਂ ਭਵਾਨੀਗੜ੍ਹ ਦੇ ਪੁਲੀਸ ਪ੍ਰਸ਼ਾਸਨ ਵੱਲੋਂ ਜੋੜੀ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਬੂਟਾ ਸਿੰਘ ਨੇ ਦੱਸਿਆ ਕਿ ਜੇ ਵਿਆਹਾਂ ’ਤੇ ਫ਼ਾਲਤੂ ਖ਼ਰਚ ਘਟ ਜਾਵੇ ਤਾਂ ਕਰਜ਼ੇ ਦੇ ਸੰਕਟ ਵੀ ਘਟ ਜਾਵੇਗਾ।