ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਮਾਰਚ
ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦਾ ਜ਼ਿਲ੍ਹਾ ਪੱਧਰੀ ਇਜਲਾਸ ਸਥਾਨਕ ਸਤੰਤਰ ਭਵਨ ਵਿੱਚ ਹੋਇਆ। ਇਸ ਵਿਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਡੇਲੀਗੇਟਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਨਵੀਂ ਸਰਕਾਰ ਨੂੰ ਜਿੱਤ ਦੀ ਮੁਬਾਰਕਬਾਦ ਦਿੰਦੇ ਹੋਏ ਆਗੂਆ ਨੇ ਪੰਜਾਬ ਦੇ ਮੁਲਾਜ਼ਮਾਂ ਦੀਆ ਮੰਗਾਂ ਦੇ ਹੱਲ ਦੀ ਮੰਗ ਕੀਤੀ। ਅਤੇ ਮੁਲਾਜ਼ਮਾਂ ਨਾਲ ਵਿਵਾਦ ਨਾ ਵਧਾਵੇ। ਪ੍ਰਧਾਨ ਸੀਤਾ ਰਾਮ ਸ਼ਰਮਾ ਨੇ ਆਪਣੀ ਟੀਮ ਦੀ ਕਾਰਜਕਾਰੀ ਦੱਸਦੇ ਹੋਏ ਇਸ ਨੁੰ ਭੰਗ ਕਰਕੇ ਨਵੀ ਚੋਣ ਕਰਨ ਦਾ ਮਤਾ ਪੇਸ ਕੀਤਾ। ਇਜਲਾਸ ਦੌਰਾਨ ਸਰਬਸੰਮਤੀ ਨਾਲ ਸੀਤਾ ਰਾਮ ਸ਼ਰਮਾ ਪ੍ਰਧਾਨ, ਗੁਰਪ੍ਰੀਤ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ, ਸਵਰਨ ਸਿੰਘ ਅਕਬਰਪੁਰ ਜਨਰਲ ਸਕੱਤਰ, ਗੁਰਤੇਜ ਰਾਮ ਵਿੱਤ ਸਕੱਤਰ, ਰਾਜਿੰਦਰ ਅਕੋਈ , ਅਮਰਜੀਤ ਸਿੰਘ, ਚਰਨਜੀਤ ਕੌਰ ਮੀਤ ਪ੍ਰਧਾਨ, ਜਗਤਾਰ ਜਜੀਰਾ ਜੁਆਇੰਟ ਸਕੱਤਰ, ਅਵਤਾਰ ਗੰਢੂਆਂ ਪ੍ਰੈਸ ਸਕੱਤਰ, ਜੀਤ ਸਿੰਘ ਬੰਗਾ ਸਲਾਹਕਾਰ, ਮੇਲਾ ਸਿੰਘ ਪੁੰਨਾਂਵਾਲ ਚੇਅਰਮੈਨ, ਰਮੇਸ ਕੁਮਾਰ ਪ੍ਰਚਾਰ ਸਕੱਤਰ, ਰਣਜੀਤ ਸਿੰਘ ਰਾਣਵਾਂ ਸਰਪ੍ਰਸਤ ਸਮੇਤ 21 ਮੈਂਬਰੀ ਕਾਰਜਕਾਰੀ ਕਮੇਟੀ ਚੁਣੀ ਗਈ।