ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 27 ਜੂਨ
ਸਾਹਿਤ ਸਭਾ ਮਾਲੇਰਕੋਟਲਾ ਵੱਲੋਂ ਕਰਵਾਏ ਸਾਹਿਤਕ ਪ੍ਰੋਗਰਾਮ ਵਿੱਚ ਡਾ. ਰਾਕੇਸ਼ ਸ਼ਰਮਾ ਦੀ ਪੁਸਤਕ ‘ਅਧਿਆਤਮ ਦਰਸ਼ਨ ਹਰ ਇੱਕ ਸਮਾਏ’ ਲੋਕ ਅਰਪਣ ਕੀਤੀ ਗਈ। ਸਮਾਗਮ ਦੌਰਾਨ ਵਿਦਵਾਨ ਡਾ. ਦੇਵਿੰਦਰ ਸੈਫ਼ੀ ਅਤੇ ਪਵਨ ਹਰਚੰਦਪੁਰੀ ਵੱਲੋਂ ਇਸ ਪੁਸਤਕ ਉੱਪਰ ਪਰਚੇ ਪੜ੍ਹੇ ਗਏ। ਇਨ੍ਹਾਂ ਪਰਚਿਆਂ ਉੱਪਰ ਡਾ. ਸਵਰਾਜ ਸਿੰਘ, ਡਾ. ਭਗਵੰਤ ਸਿੰਘ, ਮਹੰਤ ਹਰਪਾਲ ਦਾਸ, ਇੰਦਰਜੀਤ ਸਿੰਘ ਮੁੰਡੇ, ਕੇਂਦਰੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨ ਬੁੱਟਰ, ਬਲਵੀਰ ਸਿੰਘ ਸਿੱਧੂ, ਡਾ. ਦਰਸ਼ਨ ਆਸ਼ਟ, ਡਾ. ਜਗਦੀਪ ਕੌਰ ਆਹੂਜਾ, ਡਾ. ਚੰਦਰ ਸ਼ੇਖਰ ਅਤੇ ਪੰਜਾਬ ਭਵਨ (ਜਲੰਧਰ) ਦੀ ਮੁੱਖ ਸੰਚਾਲਕ ਪ੍ਰੀਤ ਹੀਰ ਵੱਲੋਂ ਚਰਚਾ ਕੀਤੀ ਗਈ।
ਕਵੀ ਦਰਬਾਰ ਦੌਰਾਨ ਲੇਖਕ ਤੇ ਗਾਇਕ ਦਿਲਸ਼ਾਦ ਜਮਾਲਪੁਰੀ, ਜ਼ਮੀਰ ਅਲੀ ਜ਼ਮੀਰ, ਸਾਜਿਦ ਇਸ਼ਹਾਕ, ਸਰਬਾਂਗੀ ਲੇਖਕ ਸੁਖਦੇਵ ਔਲਖ ਸ਼ੇਰਪੁਰ, ਰਣਜੀਤ ਸਵੀ, ਨਿਰਮਲ ਸਿੰਘ ਫਲੌਂਡ, ਅਮਰ ਗਰਗ ਕਲਮਦਾਨ, ਧਰਮਾ ਦੇਸ਼, ਰਾਮ ਮੂਰਤੀ, ਗੁਲਜ਼ਾਰ ਸਿੰਘ ਸ਼ੌਂਕੀ, ਮਹਿੰਦਰ ਦੀਪ, ਅਸ਼ੋਕ ਦੀਪਕ, ਤੇ ਜਸਵੀਰ ਢਿੱਲੋਂ ਦਾਵਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਾਹਿਤ ਸਭਾ ਅਤੇ ਡਾ. ਰਾਕੇਸ਼ ਸ਼ਰਮਾ ਵੱਲੋਂ ਸਮਾਗਮ ‘ਚ ਸ਼ਾਮਲ ਵਿਦਵਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਆ ਗਿਆ।