ਪੱਤਰ ਪ੍ਰੇਰਕ
ਲਹਿਰਾਗਾਗਾ, 6 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਇਕਾਈ ਲਹਿਰਾਗਾਗਾ ਦੀ ਮੀਟਿੰਗ ਅੱਜ ਬੁੱਧੂ ਦੀ ਚੱਕੀ ਵਾਲੀ ਧਰਮਸ਼ਾਲਾ ’ਚ ਪ੍ਰਧਾਨ ਸਰਬਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਬਲਾਕ ਆਗੂ ਭੁਪਿੰਦਰ ਸ਼ਰਮਾ ਸਾਬਕਾ ਐਕਸਨ ਵੀ ਪਹੁੰਚੇ। ਕਿਸਾਨ ਆਗੂਆਂ ਸਰਬਜੀਤ ਸ਼ਰਮਾ ਤੇ ਭੁਪਿੰਦਰਪਾਲ ਸ਼ਰਮਾ ਨੇ ਕਿਹਾ ਕਿ ਸੂਬਾ ਕਮੇਟੀ ਦੇ ਕੀਤੇ ਐਲਾਨ ਅਨੁਸਾਰ ਸੰਸਾਰ ਪੱਧਰੀ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ ਜਿਹੜੇ ਮਨੁੱਖ ਦੀ ਕਿਰਤ ਨੂੰ ਖਾ ਰਹੇ ਹਨ। ਮੌਕਪ੍ਰਸਤ ਹਾਕਮ ਜਮਾਤੀ ਪਾਰਟੀਆਂ ਨਿੱਜੀ ਮੁਫਾਦਾਂ ਲਈ ਕਿਰਤੀ ਲੋਕਾਂ ਨੂੰ ਝੂਠੇ ਵਾਅਦਿਆਂ ਤੇ ਲਾਰਿਆਂ ਦੇ ਗੱਫੇ ਵਰਤਾ ਰਹੀਆਂ ਹਨ ਜਦੋਂਕਿ ਦੂਜਾ ਹੱਥ ਵਪਾਰੀਆਂ ਨਾਲ ਮਿਲਾ ਰਹੀਆਂ ਹਨ।