ਮੂਨਕ: ਨੇੜਲੇ ਪਿੰਡ ਦੇਹਲਾ ਸ਼ੀਹਾਂ ਵਿੱਚ ਬਿਰਧ ਮਹਿਲਾ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਲੀਪ ਕੌਰ ਪਤਨੀ ਗੁਰਨਾਮ ਸਿੰਘ ਰਾਤ ਦੋ ਵਜੇ ਬਾਥਰੂਮ ਗਈ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਸੱਪ ’ਤੇ ਰੱਖਿਆ ਗਿਆ ਅਤੇ ਸੱਪ ਨੇ ਦਲੀਪ ਕੌਰ ਨੂੰ ਡੰਗ ਮਾਰ ਦਿੱਤਾ। ਉਸ ਦਾ ਪੁੱਤਰ ਗਿਆਨੀ ਗੁਰਤੇਜ ਸਿੰਘ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਿਆ ਪਰ ਉਸ ਦੀ ਮੌਤ ਹੋ ਗਈ। ਇਲਾਕਾ ਵਾਸੀਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। -ਪੱਤਰ ਪ੍ਰੇਰਕ