ਨਿੱਜੀ ਪੱਤਰ ਪ੍ਰੇਰਕ
ਧੂਰੀ, 15 ਮਈ
ਨਸ਼ੇ ਦੀ ਓਵਰਡੋਜ਼ ਕਾਰਨ ਇਥੇ ਬੀਤੀ 12 ਮਈ ਨੂੰ ਨਿਰਮਲ ਸਿੰਘ ਨਿੰਮਾ ਨਾਮੀ ਵਿਅਕਤੀ ਦੀ ਹੋਈ ਮੌਤ ਦੇ ਚਲਦਿਆਂ ਥਾਣਾ ਸਿਟੀ ਧੂਰੀ ਦੀ ਪੁਲੀਸ ਵੱਲੋਂ ਮ੍ਰਿਤਕ ਦੇ ਸਾਥੀ ਅਰਵਿੰਦਰ ਸਿੰਘ ਸ਼ੈਂਕੀ ਸਮੇਤ ਪੁਲੀਸ ਨੇ ਪੰਜ ਹੋਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਨਿਰਮਲ ਸਿੰਘ ਨਿੰਮਾ ਦੇ ਸਾਥੀ ਹਰਵਿੰਦਰ ਸਿੰਘ ਸ਼ੈਂਕੀ ਪਾਸੋਂ ਕੀਤੀ ਪੁੱਛ ਪੜਤਾਲ ਉਪਰੰਤ ਇਸ ਮਾਮਲੇ ਵਿਚ ਨਸ਼ੇ ਦੀ ਸਪਲਾਈ ਕਰਨ ਵਾਲੇ ਕਈ ਨਸ਼ਾ ਤਸਕਰਾਂ ਜਿਨ੍ਹਾਂ ਵਿਚ ਰਾਜੂ ਪੁੱਤਰ ਬੋਲੀ ਰਾਮ, ਕਰਨਜੀਤ ਕੌਰ ਪਤੀ ਕਰਮਜੀਤ ਬਚੀ ਪੁੱਤਰ ਬੋਲੀ ਰਾਮ, ਬੋਲੀ ਰਾਮ ਪੁੱਤਰ ਅਰਜਣ, ਸੀਲੋ ਪਤਨੀ ਸੇਮ ਅਤੇ ਸ਼ੈਂਟੀ ਪੁੱਤਰ ਸੇਮ ਵਾਸੀਆਨ ਬਾਜੀਗਰ ਬਸਤੀ ਖ਼ਿਲਾਫ਼ ਕੇਸ ਦਰਜ ਕਰਕੇ ਹੋਏ ਇਨ੍ਹਾਂ ਵਿੱਚੋਂ ਸ਼ੈਂਕੀ ਪੁੱਤਰ ਸੇਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ੍ਰੀ ਸਿੱਧੂ ਨੇ ਅੱਗੇ ਕਿਹਾ ਕਿ ਬਾਕੀ ਦੋਸ਼ੀ ਵੀ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।