ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ, 4 ਜੁਲਾਈ
ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਇੱਥੋਂ ਦੇ ਗੁਰਦੁਆਰਾ ਹਰਿਗੋਬਿੰਦਪੁਰਾ ਵਿਖੇ ਬਾਲ ਕਵੀ ਦਰਬਾਰ ਨਾਲ ਸ਼ੁਰੂ ਹੋਏ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਜ਼ੋਨ ਵੱਲੋਂ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਕਰੀਬ 100 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਚਾਰੋਂ ਗਰੁੱਪਾਂ ਵਿੱਚੋਂ ਰਿਹਾਨਪ੍ਰੀਤ ਸਿੰਘ, ਗੁਰਅਸੀਸ ਕੌਰ, ਦਿਵਜੋਤ ਕੌਰ ਅਤੇ ਆਸਮੀਨ ਕੌਰ ਅੱਵਲ ਰਹੇ। ਸਮੁੱਚੇ ਤੌਰ ’ਤੇ ਨਤੀਜਿਆਂ ਅਨੁਸਾਰ ਮਿਨੀ ਗਰੁੱਪ ਵਿੱਚੋਂ ਰਿਹਾਨਪ੍ਰੀਤ ਸਿੰਘ, ਨਵਕਿਰਨ ਕੌਰ ਅਤੇ ਜਸਵੀਨ ਕੌਰ ਨੇ ਕਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਇਸੇ ਤਰ੍ਹਾਂ ਗੁਰਨੂਰ ਕੌਰ ਅਤੇ ਹਰਏਕਮ ਸਿੰਘ ਨੇ ਹੌਂਸਲਾ ਵਧਾਊ ਇਨਾਮ ਪ੍ਰਾਪਤ ਕੀਤੇ| ਮਿਨੀ ਜੂਨੀਅਰ ਗਰੁੱਪ ਵਿੱਚੋਂ ਗੁਰਅਸੀਸ ਕੌਰ, ਅੰਮ੍ਰਿਤਜੋਤ ਕੌਰ ਅਤੇ ਗੁਰਜੀਤ ਕੌਰ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ, ਜਦੋਂ ਕਿ ਅਮਿਤੋਜ ਸਿੰਘ ਤੇ ਪੁਸ਼ਵਿੰਦਰ ਸਿੰਘ ਨੂੰ ਹੌਂਸਲਾ ਵਧਾਊ ਇਨਾਮ ਦਿੱਤੇ ਗਏ।
ਇਸੇ ਤਰ੍ਹਾਂ ਜੂਨੀਅਰ ਗਰੁੱਪ ਵਿੱਚੋਂ ਦਿਲਜੋਤ ਕੌਰ, ਦਿਵਿਆ ਸ਼ਰਮਾ ਅਤੇ ਹਰਜਸਦੀਪ ਸਿੰਘ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ, ਜਦੋਂਕਿ ਨਰਿੰਦਰਦੀਪ ਕੌਰ ਤੇ ਸਿਮਰਨਦੀਪ ਕੌਰ ਨੂੰ ਹੌਂਸਲਾ ਵਧਾਊ ਇਨਾਮ ਦਿੱਤੇ ਗਏ| ਇਸ ਮੌਕੇ ਹੋਏ ਸੀਨੀਅਰ ਗਰੁੱਪ ਦੇ ਮੁਕਾਬਿਲਆਂ ਵਿੱਚੋਂ ਆਸ਼ਮੀਨ ਕੌਰ, ਭੂਮਿਕਾ ਰਾਣੀ ਅਤੇ ਐਸ਼ਵੀਨ ਕੌਰ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ, ਜਦਕਿ ਪ੍ਰਨੀਤ ਕੌਰ ਅਤੇ ਵਿਪਨਦੀਪ ਕੌਰ ਨੂੰ ਹੌਂਸਲਾ ਵਧਾਊ ਇਨਾਮ ਦਿੱਤੇ ਗਏ|