ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 26 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਰੁਲ ਰਹੀ ਹੈ ।
ਸ੍ਰੀ ਗਰਗ ਨੇ ਅੱਜ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਲਿਫਟਿੰਗ ਨਾ ਹੋਣ ਕਾਰਣ ਖੁੱਲੇ ਅਸਮਾਨ ਵਿੱਚ ਪਏ ਕਣਕ ਦੇ ਹਜ਼ਾਰਾਂ ਥੈਲੇ ਦਿਖਾਉਂਦਿਆਂ ਕਿਹਾ ਕਿ ਕਣਕ ਦੇ ਖਰੀਦ ਪ੍ਰਬੰਧ ਕਰਨ ਵਿੱਚ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਵੇਲੇ ਕਿਸਾਨਾਂ ਦੀ ਫਸਲ ਵੀ ਨਹੀਂ ਵਿਕ ਰਹੀ। ਇਸ ਮੌਕੇ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ , ਬਿੰਦਰ ਸਿੰਘ ਬਟੜਿਆਣਾ , ਗੁਰਜੀਤ ਸਿੰਘ ਸੰਗਤਪੁਰਾ , ਵੀਰ ਚੱਕਰ ਪੰਨਵਾਂ , ਦੀਪ ਪੰਨਵਾਂ ਅਤੇ ਭਜਨ ਸਿੰਘ ਕਾਕੜਾ ਵੀ ਹਾਜ਼ਰ ਸਨ।