ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 25 ਜੁਲਾਈ
ਸੁਨਾਮ ਹਲਕੇ ਦੇ ਪਿੰਡ ਸੰਜੂਮਾਂ ਵਿੱਚ ਨਹਿਰੀ ਪਾਣੀ ਨੂੰ ਖੇਤਾਂ ਨਾਲ ਜੋੜਨ ਲਈ ਪਾਈ ਗਈ ਪਾਈਪਲਾਈਨ ਦਾ ਉਦਘਾਟਨ ਕਾਂਗਰਸ ਦੀ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਵੱਲੋਂ ਕੀਤਾ ਗਿਆ। ਇਸ ਮੌਕੇ ਬਾਜਵਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ, ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੀ ਚਿਰੋਕਣੀ ਮੰਗ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਕਰੀਬ ਇਕ ਕਰੋੜ ਰੁਪਏ ਖਰਚ ਆਏ ਹਨ। ਉਨ੍ਹਾਂ ਦੱਸਿਆ ਕਿ 9 ਕਿਲੋਮੀਟਰ ਲੰਬੀ ਇਸ ਪਾਈਪਲਾਈਨ ਰਾਹੀਂ ਕਿਸਾਨ ਅੱਜ ਤੋਂ ਹੀ ਆਪਣੇ ਖੇਤਾਂ ਵਿੱਚ ਨਹਿਰੀ ਪਾਣੀ ਦੀ ਵਰਤੋ ਕਰ ਸਕਣਗੇ। ਇਸ ਮੌਕੇ ਸਰਪੰਚ ਪ੍ਰਿਤਪਾਲ ਸਿੰਘ (ਕਾਕਾ ਸੰਜੂਮਾਂ), ਹਰਜੀਤ ਸਿੰਘ ਸਾਬਕਾ ਸਰਪੰਚ, ਚੇਤਬੰਤ ਸਰਪੰਚ ਸੰਘਰੇੜੀ, ਗੁਰਦੀਪ ਪੰਚ, ਸਰੋਵਰ ਪੰਚ, ਅਮਰੀਕ ਪੰਚ, ਕਰਮਜੀਤ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਸ਼ਿਵਜੀ ਪ੍ਰਧਾਨ, ਮੇਜਰ ਖਜ਼ਾਨਚੀ, ਮਹਿੰਦਰ, ਅਵਤਾਰ, ਰਾਜ, ਸੁਖਦੇਵ, ਸੁਖਜੀਤ, ਜਸਵਿੰਦਰ ਆਦਿ ਹਾਜ਼ਰ ਸਨ।