ਕੋਵਿਡ-19: ਸੰਗਰੂਰ ਜ਼ਿਲ੍ਹੇ ’ਚ ਇਕ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਦੋ ਮੌਤਾਂ

ਕੋਵਿਡ-19: ਸੰਗਰੂਰ ਜ਼ਿਲ੍ਹੇ ’ਚ ਇਕ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਦੋ ਮੌਤਾਂ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਗਸਤ

ਸੰਗਰੂਰ ਜ਼ਿਲ੍ਹੇ ’ਚ ਇੱਕ ਹੋਰ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। ਮ੍ਰਿਤਕ 86 ਸਾਲਾ ਬਜ਼ੁਰਗ ਸਥਾਨਕ ਸ਼ਹਿਰ ਦਾ ਵਸਨੀਕ ਸੀ। ਪਿਛਲੇ ਨੌਂ ਦਿਨਾਂ ਦੌਰਾਨ ਕੋਈ ਦਿਨ ਅਜਿਹਾ ਨਹੀਂ ਰਿਹਾ ਜਿਸ ਦਿਨ ਕਰੋਨਾ ਪੀੜਤ ਦੀ ਜਾਨ ਨਾ ਗਈ ਹੋਵੇ। ਨੌਂ ਦਿਨਾਂ ਦੌਰਾਨ 12 ਵਿਅਕਤੀਆਂ ਦੀ ਮੌਤ ਹੋਈ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹੋ ਚੁੱਕੀ ਹੈ। ਅੱਜ 19 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਗਿਣਤੀ 1346 ਤੱਕ ਜਾ ਪੁੱਜੀ ਹੈ ਜਿਨ੍ਹਾਂ ’ਚੋਂ 1093 ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਜ਼ਿਲ੍ਹੇ ’ਚ 213 ਐਕਟਿਵ ਮਰੀਜ਼ ਹਨ।

ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਰਣਜੀਤ ਸਿੰਘ (86) ਮੰਡੀ ਗਲੀ ਸੰਗਰੂਰ ਦਾ ਰਹਿਣ ਵਾਲਾ ਸੀ ਜਿਸ ਨੇ ਬਿਮਾਰ ਹੋਣ ਦੀ ਸ਼ਿਕਾਇਤ ਮਗਰੋਂ ਨਿੱਜੀ ਹਸਪਤਾਲ ਤੋਂ ਮੁੱਢਲੀ ਸਹਾਇਤਾ ਲਈ ਸੀ। ਬੀਤੀ 7 ਅਗਸਤ ਨੂੰ ਰਣਜੀਤ ਸਿੰਘ ਨੂੰ ਸੀਐੱਮਸੀ ਲੁਧਿਆਣਾ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਇਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਬੀਤੀ ਰਾਤ ਮਰੀਜ਼ ਦੀ ਮੌਤ ਹੋ ਗਈ ਹੈ। ਅੱਜ 19 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ਵਿੱਚ ਬਲਾਕ ਮੂਨਕ ਨਾਲ ਸਬੰਧਤ 6 ਮਰੀਜ਼, ਸੰਗਰੂਰ ਨਾਲ ਸਬੰਧਤ 3 ਮਰੀਜ਼, ਸੁਨਾਮ ਨਾਲ ਸਬੰਧਤ 3 ਮਰੀਜ਼, ਬਲਾਕ ਕੌਹਰੀਆਂ ਨਾਲ ਸਬੰਧਤ 3 ਮਰੀਜ਼ ਜਦੋਂ ਕਿ ਬਲਾਕ ਅਹਿਮਦਗੜ੍ਹ, ਭਵਾਨੀਗੜ੍ਹ, ਲੌਂਗੋਵਾਲ ਤੇ ਅਮਰਗੜ੍ਹ ਨਾਲ ਸਬੰਧਤ ਇੱਕ-ਇੱਕ ਮਰੀਜ਼ ਸ਼ਾਮਲ ਹੈ।

ਪਟਿਆਲਾ (ਖੇਤਰੀ ਪ੍ਰਤੀਨਿਧ): ਕਰੋਨਾ ਕਾਰਨ ਪਟਿਆਲਾ ਜ਼ਿਲ੍ਹੇ ਵਿੱਚ ਅੱਜ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਸ ਨਾਲ ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲ਼ਿਆਂ ਦੀ ਗਿਣਤੀ 56 ਹੋ ਗਈ ਹੈ। ਕਰੋਨਾ ਕਾਰਨ ਮੌਤ ਦੇ ਮੂੰਹ ’ਚ ਗਏ। ਇਨ੍ਹਾਂ ਦੋ ਮਰੀਜ਼ਾਂ ਵਿਚੋਂ ਇੱਕ 69 ਸਾਲਾ ਵਿਅਕਤੀ  ਪਟਿਆਲਾ ਦੇ ਭਰਪੂਰ ਗਾਰਡਨ ਦਾ ਵਸਨੀਕ ਸੀ ਜੋ ਸ਼ੂਗਰ, ਬੀ.ਪੀ. ਅਤੇ ਸਾਹ ਦੀ ਤਕਲੀਫ਼ ਕਾਰਨ ਗਿਆਨ ਸਾਗਰ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਅਤੇ ਦੂਸਰਾ  68 ਸਾਲਾ ਮਹਿਲਾ ਤੁਲਸੀ ਨਗਰ ਪਾਤੜਾਂ ਦੀ ਰਹਿਣ ਵਾਲੀ ਸੀ।  ਇੰਜ ਹੀ ਅੱਜ 118 ਹੋਰ ਵਿਅਕਤੀ ਕਰੋਨਾ ਦੀ ਲਪੇਟ ’ਚ ਆ ਗਏ ਹਨ। ਇਸ ਨਾਲ਼ ਜ਼ਿਲ੍ਹੇ ਅੰਦਰ ਕਰੋਨਾਵਾਇਰਸ ਪਾਜ਼ੇਟਿਵ ਮਰੀਜ਼ਾਂ ਦੀ ਦੀ ਗਿਣਤੀ 3095 ਹੋ ਗਈ ਹੈ। 

ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸੱਜਰੇ ਪਾਜ਼ੇਟਿਵ ਮਰੀਜ਼ਾਂ ਵਿੱਚੋਂ  68 ਪਟਿਆਲਾ ਸ਼ਹਿਰ ਤੋਂ ਹਨ। ਇਨ੍ਹਾਂ ਵਿੱਚ  ਰਾਘੋਮਾਜਰਾ ਤੋਂ ਅੱਠ, ਘੇਰ ਸੋਢੀਆਂ ਤੋਂ ਸੱਤ, ਰਤਨ ਨਗਰ, ਅਰੋੜਾ ਸਟਰੀਟ, ਅਨਾਰਦਾਣਾ ਚੌਕ, ਆਰੀਆ ਸਮਾਜ ਚੌਕ ਤੋਂ ਤਿੰਨ-ਤਿੰਨ, ਨਿਊ ਗਰਲਜ਼ ਹੋਸਟਲ ਜੀ.ਐਮ.ਸੀ, ਵਿਕਾਸ ਕਲੋਨੀ, ਦੇਸੀ ਮਹਿਮਾਨਦਾਰੀ, ਅਜ਼ਾਦ ਨਗਰ, ਧੋਬੀਆਂ ਵਾਲੀ ਗਲੀ, ਏਕਤਾ ਵਿਹਾਰ, ਰਣਜੀਤ ਨਗਰ, ਪਿੱਪਲ ਵਾਲੀ ਗਲੀ, ਤੇਜ ਬਾਗ ਕਲੋਨੀ ਤੋਂ ਦੋ-ਦੋ ਮਰੀਜ਼ ਹਨ। 

ਇਸੇ ਤਰ੍ਹਾਂ  ਬਡੂੰਗਰ, ਡਾਕਟਰ ਕਲੋਨੀ, ਮਜੀਠੀਆ ਐਨਕਲੇਵ, ਪੁਰਾਣਾ ਲਾਲ ਬਾਗ, ਘੁੰਮਣ ਨਗਰ, ਦਸ਼ਮੇਸ਼ ਨਗਰ ਬੀ, ਪ੍ਰੀਤ ਨਗਰ, ਸੇਵਕ ਕਲੋਨੀ, ਗੁਰੂ ਤੇਗ ਬਹਾਦਰ ਕਲੋਨੀ, ਧੀਰੂ ਨਗਰ, ਐਸ.ਐਸ.ਟੀ. ਨਗਰ, ਅਮਨ ਵਿਹਾਰ,ਆਦਰਸ਼ ਕਲੋਨੀ, ਓ-ਮੈਕਸ ਸਿਟੀ, ਜਰਨਲ ਹਰਬਖਸ਼ ਐਨਕਲੇਵ, ਨਿਊ ਬਿਸ਼ਨ ਨਗਰ, ਦਸ਼ਮੇਸ਼ ਨਗਰ, ਰਾਮ ਨਗਰ, ਨਿਰਭੈ ਕਲੋਨੀ, ਸ੍ਰੀ ਚੰਦ, ਐੱਸ.ਐੱਸ.ਟੀ. ਨਗਰ ਤੇ ਅਰਬਨ ਅਸਟੇਟ ਆਦਿ ਤੋਂ ਇੱਕ-ਇੱਕ ਮਰੀਜ਼ ਹੈ। ਉਧਰ ਰਾਜਪੁਰਾ ਵਿਚ 22 ਮਰੀਜ਼ਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All