ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਫਰਵਰੀ
ਇਥੇ 17 ਫਰਵਰੀ ਨੂੰ ਐਲਾਨੇ ਨਗਰ ਕੌਂਸਲ ਚੋਣਾਂ ’ਚ ਕਥਿਤ ਘਪਲੇੇਬਾਜ਼ੀ ਨੂੰ ਲੈ ਕੇ ਲਹਿਰਾ ਵਿਕਾਸ ਮੰਚ ਵੱਲੋਂ ਕੌੌਂਸਲਰ ਤੇ ਨੈਸ਼ਨਲ ਅਵਾਰਡੀ ਕਾਂਤਾ ਗੋਇਲ ਦੀ ਅਗਵਾਈ ’ਚ ਔਰਤਾਂ ਨੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦੇ ਕੇ ਵੱਡੀ ਗਿਣਤੀ ’ਚ ਔਰਤਾਂ ਨੇ ਐੱਸਡੀਐੱਮ ਵੱਲੋਂ ਕੀਤੀ ਘਪਲੇਬਾਜ਼ੀ ਖਿਲਾਫ ਭੁੱਖ ਹੜਤਾਲ ਸ਼ੁਰੂ ਕੀਤੀ। ਧਰਨਾਕਾਰੀਆਂ ਨੇ ਕਾਂਗਰਸ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਐੱਸਡੀਐਮ ਜੀਵਨਜੋਤ ਕੌਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਕੌਸਲਰ ਬਲਵਿੰਦਰ ਕੌਰ, ਕੌਂਸਲਰ ਮੰਜੂ ਗੋਇਲ, ਸੁਰਿੰਦਰ ਕੌਰ ਆਦਿ ਨੇ ਕਿਹਾ ਕਿ ਉਹ ਭੁੱਖ ਹੜਤਾਲ ’ਤੇ ਇਨਸਾਫ਼ ਮਿਲਣ ਤੱਕ ਬੈਠਣਗੇ। ਦੱਸਣਯੋਗ ਹੈ ਕਿ 17 ਫਰਵਰੀ ਨੂੰ ਨਤੀਜਿਆਂ ਸਮੇਂ ਰਾਖਵੇਂਵਾਰਡ ਦੋ ’ਚ ਸੁਰਿੰਦਰ ਕੌਰ ਅਤੇ ਵਾਰਡ ਅੱਠ ’ਚੋ ਸੁਰਿੰਦਰ ਸਿੰਘ ਨੂੰ ਸਵੇਰੇ ਜੇਤੂ ਕਰਾਰ ਦੇਣ ਕਰਕੇ ਹਰਾ ਕੇ ਲੋਕਤੰਤਰ ਦਾ ਘਾਣ ਕੀਤਾ ਸੀ।