ਮਾਲੇਰਕੋਟਲਾ: ਪੰਜਾਬ ਤੋਂ ਹੱਜ ਯਾਤਰਾ ’ਤੇ ਜਾ ਰਹੇ 193 ਹੱਜ ਯਾਤਰੀਆਂ ਦਾ ਸਰਕਾਰੀ ਹਸਪਤਾਲ ਮਾਲੇਰਕੋਟਲਾ ਦੇ ਡਾਕਟਰਾਂ ਦੀ ਟੀਮ ਵੱਲੋਂ ਕਰੋਨਾ ਸਬੰਧੀ ਟੀਕਾਕਰਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਹੱਜ ’ਤੇ ਜਾਣ ਵਾਲੇ ਯਾਤਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਯਾਤਰਾ ‘ਤੇ ਜਾ ਰਹੇ ਹਾਜੀਆਂ ਦੇ ਆਸਾਨ ਸਫ਼ਰ ਦੀ ਦੁਆ ਦਿੱਤੀ। ਮਾਸਟਰ ਅਬਦੁਲ ਅਜ਼ੀਜ਼ ਅਤੇ ਮਾਸਟਰ ਆਫ਼ਤਾਬ ਅਹਿਮਦ ਲਾਇਜ਼ਨ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਪੰਜਾਬ ਭਰ ਵਿੱਚੋਂ ਹੱਜ ਯਾਤਰਾ ਲਈ ਕੁੱਲ 193 ਯਾਤਰੀ ਜਾ ਰਹੇ ਹਨ। ਮੁਫ਼ਤੀ ਮੁਹੰਮਦ ਖਲੀਲ, ਮੁਫ਼ਤੀ ਮੁਹੰਮਦ ਤਾਹਿਰ ਨੇ ਹੱਜ ਯਾਤਰੀਆਂ ਨਾਲ ਵਿਚਾਰ ਸਾਂਝੇ ਕੀਤੇ। ਸਰਕਾਰੀ ਹਸਪਤਾਲ ਦੇ ਡਾ. ਜ਼ੀਨਤ ਮਹਿੰਦਰੂ (ਐਮ.ਡੀ) ਦੀ ਅਗਵਾਈ ਹੇਠ ਹਾਜੀਆਂ ਦਾ ਟੀਕਾਕਰਨ ਕੀਤਾ ਗਿਆ ਅਤੇ ਹੱਜ ਯਾਤਰੀਆਂ ਨੂੰ ਸਰਟੀਫਿਕੇਟ ਦਿੱਤੇ ਗਏ। -ਨਿੱਜੀ ਪੱਤਰ ਪ੍ਰੇਰਕ