ਭਵਾਨੀਗੜ੍ਹ: ਦਿੱਲੀ ਕੱਟੜਾ ਐਕਸਪ੍ਰੈੱਸਵੇਅ ਲਈ ਪਿੰਡ ਸੰਤੋਖਪੁਰਾ ਦੇ ਕਿਸਾਨਾਂ ਦੀ ਸਸਤੇ ਭਾਅ ’ਤੇ ਜਬਰੀ ਗ੍ਰਹਿਣ ਕਰਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਰੋਡ ਸੰਘਰਸ਼ ਕਮੇਟੀ ਦਾ ਪਿੰਡ ਖੇੜੀ ਚੰਦਵਾਂ ਵਿੱਚ 47ਵੇਂ ਦਿਨ ਪੱਕਾ ਧਰਨਾ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਪਿੰਡ ਸੰਤੋਖਪੁਰਾ, ਖੇੜੀ ਚਹਿਲਾਂ, ਜਲਾਣ ਅਤੇ ਹਰਕਿਸ਼ਨਪੁਰਾ ਵਿੱਚ ਸੜਕ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਧਰਨੇ ਵਾਲਿਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਧਰਨੇ ਵਿੱਚ ਹਰਮਨਪ੍ਰੀਤ ਸਿੰਘ ਦੁੱਲਟ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਗੁਰਭਜਨ ਸਿੰਘ, ਪਰਮਜੀਤ ਸਿੰਘ, ਗੁਰਜੰਟ ਸਿੰਘ, ਜਸਪਾਲ ਸਿੰਘ, ਰਸਪਾਲ ਸਿੰਘ ਅਤੇ ਪਰਦੀਪ ਸਿੰਘ ਹਰਕਿਸ਼ਨਪੁਰਾ ਹਾਜ਼ਰ ਸਨ। -ਪੱਤਰ ਪ੍ਰੇਰਕ