ਭਵਾਨੀਗੜ੍ਹ: ਇਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਤੇਜਿੰਦਰ ਸਿੰਘ ਸੰਘਰੇੜੀ ਨੇ ਕਿਹਾ ਕਿ ਪੂਰਾ ਇੱਕ ਸਾਲ ਪੱਕੇ ਧਰਨੇ ਲਗਾਉਣ ਅਤੇ ਪੁਲੀਸ ਦਾ ਜਬਰ ਝੱਲਣ ਮਗਰੋਂ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਅਜੇ ਤੱਕ ਰੁਜ਼ਗਾਰ ਨਹੀਂ ਮਿਲਿਆ, ਉਨ੍ਹਾਂ ਦੇ ਹਾਲਾਤ ਨਹੀਂ ਬਦਲੇ। ਜੇਕਰ ਕੁਝ ਬਦਲਿਆ ਹੈ ਤਾਂ ਅਧਿਆਪਕਾਂ ਦੀਆਂ ਦਰੀਆਂ ਸੰਗਰੂਰ ਤੋਂ ਚੁੱਕ ਕੇ ਜਲੰਧਰ ਪਹੁੰਚਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਅਤੇ ਸਿੱਖਿਆ ਕਰਮਚਾਰੀ ਲਗਾਤਾਰ ਧਰਨਿਆਂ ’ਤੇ ਚੱਲ ਰਹੇ ਹਨ ਪ੍ਰੰਤੂ ਚੰਨੀ ਸਰਕਾਰ ਇਨ੍ਹਾਂ ਮੁਲਾਜ਼ਮਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕਾਂਗਰਸੀ ਮੰਤਰੀ ਸਿਰਫ਼ ਆਪਣੀਆਂ ਚੋਣ ਰੈਲੀਆਂ ਤੱਕ ਮਸ਼ਰੂਫ਼ ਹਨ। -ਪੱਤਰ ਪ੍ਰੇਰਕ