ਪੱਤਰ ਪ੍ਰੇਰਕ
ਲਹਿਰਾਗਾਗਾ, 26 ਜੁਲਾਈ
ਛਾਜਲੀ ਪੁਲੀਸ ਨੇ ਐੱਸਐੱਸਪੀ ਸੰਗਰੂਰ ਦੀ ਹਦਾਇਤ ’ਤੇ ਅਮਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਦੋਦੜਾ, ਥਾਣਾ ਬੁਢਲਾਡਾ ਜ਼ਿਲ੍ਹਾ ਮਾਨਸਾ ਦੀ ਅਰਜ਼ੀ ’ਤੇ ਬਰਖਿਲਾਫ ਇੰਦਰਜੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਨੇੜੇ ਸੰਗਤੀਵਾਲਾ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਖ਼ਿਲਾਫ਼ 420 ਤੇ ਧੋਖਾਦੇਹੀ ਦਾ ਕੇਸ ਦਰਜ ਕਰਕੇ ਦੀ ਤਬਦੀਸ਼ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੇ ਦਰਖਾਸਤੀ ਇਹ ਬੇਈਮਾਨੀ ਦੀ ਨੀਯਤ ਨਾਲ ਆਪਣੇ ਵਿਸਵਾਸ਼ ਵਿਚ ਲੈ ਕੇ ਦਰਖਾਸਤੀ ਨੂੰ ਵਿਦੇਸ਼ ਪੋਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 1,62,000 ਰੁਪਏ ਦੀ ਧੋਖਾਦੇਹੀ ਕਰਕੇ ਠੱਗੀ ਮਾਰੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮੁਲਜ਼ਮ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ।