ਸੰਗਰੂਰ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਅੰਮ੍ਰਿਤਸਰ ਅਧੀਨ ਸੰਗਰੂਰ ਵਿੱਚ ਚੱਲ ਰਹੀ ਪਿੰਗਲਵਾੜਾ ਸ਼ਾਖਾ ਦਾ 22ਵਾਂ ਸਥਾਪਨਾ ਦਿਵਸ ਪ੍ਰਧਾਨ ਡਾ. ਇੰਦਰਜੀਤ ਕੌਰ, ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾ, ਹਰੀਜੀਤ ਸਿੰਘ ਅਰੋੜਾ ਤੇ ਬਲਵਿੰਦਰ ਸਿੰਘ ਭੱਟੀ ਦੀ ਦੇਖ-ਰੇਖ ਹੇਠ ਮਨਾਇਆ| ਇਸ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਅਤੇ ਸਹਿਜ ਪਾਠ ਦੇ ਭੋਗ ਪਾਏ ਗਏ| ਖੇਤੀ ਵਿਗਿਆਨੀ ਰਾਜਵੀਰ ਸਿੰਘ ਦੇ ਬਾਖੂਬੀ ਸਟੇਜ ਸੰਚਾਲਨ ਅਧੀਨ ਪਿੰਗਲਵਾੜਾ ਪਰਿਵਾਰ ਅੰਮਿ੍ਤਸਰ, ਗੁਰਮਤਿ ਕਾਲਜ ਮਸਤੂਆਣਾ ਸਾਹਿਬ ਦੇ ਕੀਰਤਨੀ ਜਥਿਆ ਨੇ ਕੀਰਤਨ ਕੀਤਾ | ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਨੇ ਭਗਤ ਪੂਰਨ ਸਿੰਘ ਦੀ ਸਾਂਝ ਕੀਤੀ ਅਤੇ ਸਰਪੰਚ ਮੇਜਰ ਸਿੰਘ ਮਸਾਣੀ ਨੇ ਡਾ. ਇੰਦਰਜੀਤ ਕੌਰ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਗਿਆਨੀ ਸਾਹਿਬ ਸਿੰਘ ਨੇ ਸ਼ਾਖਾ ਦੇ ਨਵੇਂ ਵਾਰਡ ਦਾ ਉਦਘਾਟਨ ਕੀਤਾ| ਸਮਾਗਮ ਦੌਰਾਨ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ| -ਪੱਤਰ ਪ੍ਰੇਰਕ