ਨਿੱਜੀ ਪੱਤਰ ਪ੍ਰੇਰਕ
ਧੂਰੀ, 15 ਅਕਤੂਬਰ
ਇਥੇ ਸ੍ਰੀ ਰਾਮ ਲੀਲਾ ਸਭਾ ਧੂਰੀ ਵੱਲੋਂ ਪ੍ਰਧਾਨ ਜਨਕ ਰਾਜ ਅਤ ਜੀਵਨ ਲਾਲ ਪੱਪੀ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ ਵਿੱਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਜੋ ਨਵੀਂ ਅਨਾਜ ਮੰਡੀ ਦਸਹਿਰਾ ਗਰਾਊਂਡ ਵਿੱਚ ਪੁੱਜੀ। ਇਸ ਮੌਕੇ ਰਾਮ ਲੀਲਾ ਦੇ ਕਲਾਕਾਰ ਸ੍ਰੀ ਰਾਮ, ਲਛਮਣ ਅਤੇ ਮਾਤਾ ਸੀਤਾ ਅਤੇ ਹਨੂਮਾਨ ਦੇ ਰੂਪ ’ਚ ਸਜੇ ਹੋਏ ਸਨ। ਇਸ ਦੌਰਾਨ ਸ੍ਰੀ ਰਾਮ ਨੇ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾ ਕੇ ਬਦੀ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ। ਇਸ ਮੌਕੇ ਐੱਮ.ਐਲ. ਏ ਦਲਵੀਰ ਸਿੰਘ ਗੋਲਡੀ , ਰਤਨ ਚੌਧਰੀ, ਐਮ .ਐਲ .ਏ ਦਲਵੀਰ ਸਿੰਘ ਗੋਲਡੀ ,ਚੇਅਰਮੈਨ ਮੁਨੀਸ਼ ਗਰਗ ,ਵਿੱਕੀ ਬਕਸ਼ੀ ,ਕੌਂਸਲਰ ਹਰਦੀਪ ਸਿੰਘ ਕਾਲਾ,ਸੁਰੇਸ਼ ਬੰਸਲ , ਜਨਕ ਰਾਜ ਮੀਮਸ ,ਸਾਬਕਾ ਪ੍ਰਧਾਨ ਸੰਦੀਪ ਤਾਇਲ ,ਕ੍ਰਿਸ਼ਨ ਗਰਗ ਆਦਿ ਹਾਜ਼ਰ ਸਨ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਦਸਹਿਰਾ ਸਿਆਸਤ ਦੇ ਭੇਟ ਚੜ੍ਹਨ ਦੇ ਬਾਵਜੂਦ ਲੋਕਾਂ ਨੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਲੋਕਾਂ ਵੱਲੋਂ ਦੋ ਥਾਂ ਵੱਖਰੇ ਵੱਖਰੇ ਤੌਰ ’ਤੇ ਉਤਸ਼ਾਹ ਨਾਲ ਮਨਾਇਆ ਗਿਆ। ਇੱਥੇ ਵਿਲੈਜ ਜੈ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਖੇਡ ਸਟੇਡੀਅਮ ਅਤੇ ਲਹਿਰਾਗਾਗਾ ਰਾਮ ਲੀਲਾ ਵੈੱਲਫੇਅਰ ਸੁਸਾਇਟੀ ਵੱਲੋਂ ਅਨਾਜ ਮੰਡੀ ਵਿੱਚ ਰਾਵਨ ਦਹਿਣ ਸਮਾਗਮ ਵਿੱਚ ਵੱਡੀ ਗਿਣਤੀ ਬੱਚਿਆਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਤੋਂ ਪਹਿਲਾਂ ਕਲੱਬ ਵੱਲੋਂ ਬਾਜ਼ਾਰ ਵਿੱਚ ਸ੍ਰੀ ਰਾਮ ਚੰਦਰ ਅਤੇ ਰਾਵਨ ਪਰਿਵਾਰਕ ਮੈਂਬਰਾਂ ਦੀਆਂ ਕਲਾਕਾਰਾਂ ਨੇ ਝਾਕੀਆਂ ਕੱਢੀਆਂ। ਜ਼ਿਕਰਯੋਗ ਹੈ ਕਿ ਇਥੇ ਵਰਿੰਦਰ ਬੰਟੀ ਦੀ ਅਗਵਾਈ ’ਚ ਪਿੱਛਲੇ ਦਸ ਦਿਨਾਂ ਤੋਂ ਚਲ ਰਹੀ ਰਾਮਲੀਲਾ ਦਾ ਮੰਚਣ ਪਿੰਡ ਵਾਸੀ ਸਾਇਡ ਜੀਪੀਐੱਫ ਧਰਮਸ਼ਾਲਾ ਤੇ ਸ਼ਹਿਰ ’ਚ ਕਾਂਗਰਸੀ ਆਗੂਆਂ ਰਾਜੇਸ਼ ਭੋਲਾ ਤੇ ਅਸ਼ਵਨੀ ਆਸ਼ੂ ਵੱਲੋਂ ਵੱਡੀ ਸਕਰੀਨ ’ਤੇ ਦਿਖਾਇਆ ਗਿਆ। ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ , ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ, ਸੀਨੀਅਰ ਕੌਂਸਲਰ ਪ੍ਰਧਾਨ ਮਹੇਸ਼ ਸ਼ਰਮਾ ਨੀਟੂ ਦਸਹਿਰੇ ਦੀ ਵਧਾਈ ਦਿੱਤੀ।