ਪੱਤਰ ਪ੍ਰੇਰਕ
ਭਵਾਨੀਗੜ੍ਹ, 18 ਦਸੰਬਰ
ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸ਼ੋਸੀਏਸ਼ਨ ਭਵਾਨੀਗੜ੍ਹ ਵੱਲੋਂ ਅੱਜ ਇੱਥੇ ਡੇਰਾ ਬਾਬਾ ਪੋਥੀ ਵਾਲਾ ਵਿੱਚ ਪੈਨਸ਼ਨਰ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਿਨੋਦ ਕੁਮਾਰ ਚੀਫ ਮੈਨੇਜਰ, ਰਣਵੀਰ ਸਿੰਘ ਠਾਕੁਰ ਏਜੀਐੱਮ ਸਟੇਟ ਬੈਂਕ ਆਫ ਇੰਡੀਆ, ਭੁਪਿੰਦਰ ਸਿੰਘ ਮਨੇਜਰ ਓਬੀਸੀ, ਰਾਜ ਕੁਮਾਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਸਨ। ਸਮਾਗਮ ਵਿੱਚ 75 ਸਾਲ ਤੋਂ ਵੱਧ ਉਮਰ ਦੇ 16 ਪੈਨਸ਼ਨਰਾਂ ਦਾ ਸਨਮਾਨ ਕੀਤਾ ਗਿਆ।
ਅਮਰਗੜ੍ਹ (ਪੱਤਰ ਪ੍ਰੇਰਕ): ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਾਲਾਨਾ ਸਮਾਗਮ ਸ਼ੁਕਲ ਚੰਦ ਸ਼ਾਹੀ ਦੀ ਸਰਪ੍ਰਸਤੀ ਤੇ ਰਾਜਿੰਦਰ ਸਿੰਘ ਸਲਾਰ ਦੀ ਪ੍ਰਧਾਨਗੀ ਹੇਠ ਦੇਵੀ ਮੰਦਰ ਹਾਲ ਵਿਚ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸ਼ਿਵੰਦਰ ਸਿੰਘ ਭੂਮਸੀ ਤੇ ਉਨ੍ਹਾਂ ਦੀ ਪਤਨੀ ਬੀਬੀ ਅਮਨਦੀਪ ਕੌਰ ਸਨ ਜਦੋਂਕਿ ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਧੂਰਾ, ਸਰਪ੍ਰਸ਼ਤ ਜ਼ਿਲ੍ਹਾ ਸੰਗਰੂਰ ਕੁਲਵੰਤ ਸਿੰਘ ਸੰਗਰੂਰ, ਮੈਨੇਜਰ ਕੁਲਦੀਪ ਸਿੰਘ ਸਨ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਇੱਥੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਵੱਲੋਂ ਮੰਗਲਾ ਆਸ਼ਰਮ ਵਿੱਚ ਪੈਨਸ਼ਨ ਦਿਹਾੜਾ ਪ੍ਰਧਾਨ ਪ੍ਰੀਤਮ ਸਿੰਘ ਧੂਰਾ, ਐਕਟਿੰਗ ਪ੍ਰਧਾਨ ਕਰਮ ਸਿੰਘ ਮਾਨ, ਜਨਰਲ ਸਕੱਤਰ ਗੁਰਦਾਸ ਚੰਦ ਬਾਂਸਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸੇਵਾਮੁਕਤ ਰੀ ਏਐੱਫਐੱਸਓ ਪਵਿੱਤਰ ਸਿੰਘ, ਸੇਵਾਮੁਕਤ ਇੰਸਪੈਕਟਰ ਖੁਰਾਕ ਅਤੇ ਸਪਲਾਈ ਨੇ ਭਰਪੂਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ 75 ਸਾਲ ਦੇ ਬਜ਼ੁਰਗਾਂ ਤੋਂ ਇਲਾਵਾ ਲਗਭਗ 14 ਔਰਤ ਪੈਨਸ਼ਨਰਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਗਰਮ ਸ਼ਾਲ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।